ਸ਼ੇਅਰ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ, ਸੈਂਸੈਕਸ ਪਹਿਲੀ ਵਾਰ 61800 ਦੇ ਪਾਰ ਤੇ ਨਿਫਟੀ ਵੀ ਚੜ੍ਹਿਆ
Monday, Oct 18, 2021 - 10:10 AM (IST)
ਮੁੰਬਈ - ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਸੈਂਸੈਕਸ 61,817 ਅਤੇ ਨਿਫਟੀ 18,500 'ਤੇ ਖੁੱਲ੍ਹਿਆ ਹੈ। ਵਰਤਮਾਨ ਵਿੱਚ ਸੈਂਸੈਕਸ 380 ਅੰਕ ਵਧ ਕੇ 61,685 ਅਤੇ ਨਿਫਟੀ 115 ਅੰਕ ਵਧ ਕੇ 18,450 ਤੇ ਕਾਰੋਬਾਰ ਕਰ ਰਿਹਾ ਹੈ।
ਬਾਜ਼ਾਰ ਨੂੰ ਮੈਟਲ ਸ਼ੇਅਰਾਂ ਦਾ ਸਮਰਥਨ ਮਿਲ ਰਿਹਾ ਹੈ। ਐਨਐਸਈ 'ਤੇ ਮੈਟਲ ਇੰਡੈਕਸ 3%ਤੋਂ ਵੱਧ ਦੇ ਲਾਭ ਦੇ ਨਾਲ ਵਪਾਰ ਕਰ ਰਿਹਾ ਹੈ। ਆਟੋ, ਆਈਟੀ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 24 ਸ਼ੇਅਰ ਵਿਚ ਖ਼ਰੀਦਦਾਰੀ 6 ਸ਼ੇਅਰਾਂ ਵਿੱਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਵਿੱਚ ਆਈਸੀਆਈਸੀਆਈ ਬੈਂਕ ਅਤੇ ਇਨਫੋਸਿਸ ਦੇ ਸ਼ੇਅਰ 2% ਤੋਂ ਵੱਧ ਅਤੇ ਟਾਟਾ ਸਟੀਲ, ਟਾਈਟਨ ਦੇ ਸ਼ੇਅਰ 1% ਤੋਂ ਵੱਧ ਦੇ ਲਾਭ ਨਾਲ ਵਪਾਰ ਕਰ ਰਹੇ ਹਨ। ਦੂਜੇ ਪਾਸੇ, ਏਸ਼ੀਅਨ ਪੇਂਟਸ ਦੇ ਸ਼ੇਅਰ ਵਿੱਚ 1% ਦੀ ਕਮਜ਼ੋਰੀ ਹੈ।
‘ਸੈਂਸੈਕਸ ਦੀਆਂ ਟਾਪ 8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.52 ਲੱਖ ਕਰੋਡ਼ ਰੁਪਏ ਵਧਿਆ’
ਸੈਂਸੈਕਸ ਦੀਆਂ ਟਾਪ 10 ਵਿਚੋਂ 8 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਵਿਚ ਬੀਤੇ ਹਫਤੇ ਸਮੂਹਿਕ ਰੂਪ ਨਾਲ 1.52 ਲੱਖ ਕਰੋਡ਼ ਰੁਪਏ ਦਾ ਵਾਧਾ ਹੋਇਆ। ਸਭ ਤੋਂ ਜ਼ਿਆਦਾ ਲਾਭ ਵਿਚ ਐੱਚ. ਡੀ. ਐੱਫ. ਸੀ. ਬੈਂਕ ਅਤੇ ਭਾਰਤੀ ਸਟੇਟ ਬੈਂਕ ਰਹੇ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,246.89 ਅੰਕ ਜਾਂ 2.07 ਫੀਸਦੀ ਦੇ ਲਾਭ ਵਿਚ ਰਿਹਾ। ਵੀਰਵਾਰ ਨੂੰ ਸੈਂਸੈਕਸ ਨੇ ਪਹਿਲੀ ਵਾਰ 61,000 ਅੰਕ ਦੇ ਪੱਧਰ ਨੂੰ ਪਾਰ ਕੀਤਾ। ਸ਼ੁੱਕਰਵਾਰ ਨੂੰ ਦੁਸਹਿਰੇ ਮੌਕੇ ਬਾਜ਼ਾਰ ਬੰਦ ਸਨ। ਸਮੀਖਿਆ ਅਧੀਨ ਹਫਤੇ ਵਿਚ ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 46,348.47 ਕਰੋਡ਼ ਵਧ ਕੇ 9,33,559.01 ਕਰੋਡ਼ ਰੁਪਏ ਉੱਤੇ ਪਹੁੰਚ ਗਿਆ। ਐੱਸ. ਬੀ. ਆਈ. ਦੇ ਬਾਜ਼ਾਰ ਮੁਲਾਂਕਣ ਵਿਚ 29,272.73 ਕਰੋਡ਼ ਦਾ ਵਾਧਾ ਹੋਇਆ ਅਤੇ ਇਹ 4,37,752.20 ਕਰੋਡ਼ ਰੁਪਏ ਰਿਹਾ।
ਟਾਪ ਗੇਨਰਜ਼
ਹਿੰਡਾਲਕੋ ਇੰਡ. , ਟਾਟਾ ਮੋਟਰਜ਼, JSW ਸਟੀਲ, ONGC, ਟਾਟਾ ਸਟੀਲ
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ ਡਾ. ਰੈੱਡੀ ਲੈਬ, HCL Technologies, ਬਜਾਜ ਆਟੋ, ਆਈਸ਼ਰ ਮੋਟਰਜ਼
ਅਮਰੀਕੀ ਸ਼ੇਅਰ ਬਾਜ਼ਾਰ
ਇਸ ਤੋਂ ਪਹਿਲਾ ਅਮਰੀਕਾ ਦੇ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਏ। ਡਾਓ ਜੋਂਸ 1.09ਫ਼ੀਸਦੀ ਚੜ੍ਹ ਕੇ 35,294 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 0.50 ਫ਼ੀਸਦੀ ਦੇ ਵਾਧੇ ਨਾਲ 14,897 ਅਤੇ ਐੱਸ.ਐਂਡ.ਪੀ. 500 0.75 ਫ਼ੀਸਦੀ ਚੜ੍ਹ ਕੇ 4,471 'ਤੇ ਬੰਦ ਹੋਇਆ।