ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 82 ਅੰਕ ਵਧ ਕੇ 33650 ਦੇ ਪਾਰ

Friday, Nov 24, 2017 - 10:32 AM (IST)

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 81.92 ਅੰਕ ਭਾਵ 0.24 ਫੀਸਦੀ ਵਧ ਕੇ 33,670 'ਤੇ ਅਤੇ ਨਿਫਟੀ 18.05 ਅੰਕ ਭਾਵ 0.17 ਫੀਸਦੀ ਚੜ੍ਹ ਕੇ 10,366.80 'ਤੇ ਖੁੱਲ੍ਹਿਆ। 
ਫਿਲਹਾਲ ਸੈਂਸੈਕਸ 98 ਅੰਕ ਭਾਵ 0.3 ਫੀਸਦੀ ਦੀ ਤੇਜ਼ੀ ਨਾਲ 33,686 ਦੇ ਪੱਧਰ 'ਤੇ ਅਤੇ ਨਿਫਟੀ 27 ਅੰਕ ਭਾਵ 0.25 ਫੀਸਦੀ ਦੀ ਮਜ਼ਬੂਤੀ ਨਾਲ 10,375 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਸ਼ੇਅਰ ਰਿਕਾਰਡ ਉੱਚਾਈ 'ਤੇ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਆਈ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.3 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ਨੇ ਨਵਾਂ ਉੱਚਤਮ ਰਿਕਾਰਡ ਬਣਾਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਤੱਕ ਮਜ਼ਬੂਤ ਹੋਇਆ ਹੈ। 
ਬੈਂਕ ਨਿਫਟੀ 'ਚ ਵਾਧਾ
ਆਟੋ, ਐੱਫ.ਐੱਮ.ਸੀ.ਜੀ., ਆਈ.ਟੀ. ਫਾਰਮਾ, ਪੀ.ਐੱਸ.ਯੂ ਬੈਂਕ , ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ 0.15 ਫੀਸਦੀ ਵਧ ਕੇ 25,770 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਮੈਟਲ ਅਤੇ ਮੀਡੀਆ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ।

ਟਾਪ ਗੇਨਰਸ
ਭਾਰਤੀ ਇੰਫਰਾਟੈੱਲ, ਬਜਾਜ ਆਟੋ, ਸਿਪਲਾ, ਯਸ਼ ਬੈਂਕ, ਰਿਲਾਇੰਸ, ਭੇਲ, ਭਾਰਤੀ ਏਅਰਟੈੱਲ
ਟਾਪ ਲੂਜਰਸ
ਜੀ ਇੰਟਰਨੈੱਟ, ਐੱਚ.ਪੀ.ਸੀ.ਐੱਲ., ਵੇਦਾਂਤਾ, ਬੀ.ਪੀ.ਸੀ.ਐੱਲ., ਟਾਟਾ ਸਟੀਲ, ਐੱਚ.ਟੂ.ਐੱਲ., ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ ਬੈਂਕ, ਵਿਪਰੋ।


Related News