ਪੰਜਾਬ ''ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ

Thursday, Jun 12, 2025 - 06:26 PM (IST)

ਪੰਜਾਬ ''ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ

ਚੰਡੀਗੜ੍ਹ: ਪੰਜਾਬ ’ਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਿਲ ਪੈਦਾ ਕਰ ਰਿਹਾ ਹੈ। ਭਿਆਨਕ ਧੁੱਪ ਤੇ ਲੂਹ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਚਪੇਟ ਵਿਚ ਲੈ ਲਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।  ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਜਾਰੀ ਕੀਤੀ ਗਈ ਤਾਜ਼ਾ ਮੌਸਮ ਚਿਤਾਵਨੀ ਅਨੁਸਾਰ ਅਗਲੇ ਕਈ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ, ਹੀਟਵੇਵ ਨਾਲ ਆਪਣਾ ਜ਼ੋਰ ਦਿਖਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ

ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 12 ਤੋਂ 16 ਜੂਨ 2025 ਤੱਕ ਦੀ ਮੌਸਮ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। 12 ਅਤੇ 13 ਜੂਨ ਨੂੰ ਅੰਮ੍ਰਿਤਸਰ, ਫਿਰੋਜ਼ਪੁਰ, ਫ਼ਾਜ਼ਿਲਕਾ, ਬਠਿੰਡਾ, ਮਾਨਸਾ, ਲੁਧਿਆਣਾ, ਮੋਗਾ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ ਅਤੇ ਰੈੱਡ ਅਲਰਟ ਦੀ ਚਿਤਾਵਨੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖੁਸ਼ਖ਼ਬਰੀ, CM ਮਾਨ ਨੇ ਲਾਂਚ ਕੀਤਾ ਪੋਰਟਲ

14 ਜੂਨ ਨੂੰ ਗਰਮੀ ਵਿੱਚ ਥੌੜੀ ਕਮੀ ਆਉਣ ਦੀ ਉਮੀਦ ਹੈ ਪਰ ਫ਼ਾਜ਼ਿਲਕਾ, ਮਾਨਸਾ, ਮੋਗਾ ਅਤੇ ਹੋਰ ਕਈ ਇਲਾਕਿਆਂ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਰਹੇਗੀ। 15 ਅਤੇ 16 ਜੂਨ ਨੂੰ ਜ਼ਿਆਦਾਤਰ ਇਲਾਕਿਆਂ ਲਈ ਕੋਈ ਚਿਤਾਵਨੀ ਨਹੀਂ, ਪਰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਗਰਮੀ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋੜੀਂਦੇ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ, ਪਾਣੀ ਵੱਧ ਤੋਂ ਵੱਧ ਪੀਣ ਅਤੇ ਬੱਚਿਆਂ, ਬਜ਼ੁਰਗਾਂ ਦੀ ਸੰਭਾਲ ਕਰਨ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News