ਵੱਡੀ ਘਟਨਾ : ਡੰਗਰਾਂ ਸਣੇ ਨਹਿਰ ਪਾਰ ਕਰਦਿਆਂ ਤੇਜ਼ ਵਹਾਅ ਰੁੜ੍ਹੇ ਦੋ ਜਣੇ
Thursday, Jun 05, 2025 - 10:28 PM (IST)

ਗੁਰਦਾਸਪੁਰ (ਗੁਰਪ੍ਰੀਤ) : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਊਧਨਵਾਲ ਵਿਖੇ ਅੱਜ ਸ਼ਾਮ ਮੰਦਭਾਗੀ ਘਟਨਾ ਵਾਪਰ ਗਈ ਜਦ ਨਹਿਰ ਵਿਚੋਂ ਪਸ਼ੂਆਂ ਨੂੰ ਪਾਰ ਲੰਘਾ ਰਹੇ ਗੁੱਜਰ ਭਾਈਚਾਰੇ ਦੇ ਨੌਜਵਾਨ ਕਾਕਾ ਉਮਰ 18 ਸਾਲ ਪੁੱਤਰ ਸਾਊਆ ਅਤੇ ਸੰਮੂ ਉਮਰ 17 ਸਾਲ ਪੁੱਤਰ ਸ਼ੇਰ ਅਲੀ ਨਹਿਰ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ ਜਿਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ।
ਉੱਥੇ ਹੀ ਗੁੱਜਰ ਭਾਈਚਾਰੇ ਦੇ ਲੋਕ ਅਤੇ ਸਥਾਨਕ ਲੋਕ ਨੌਜਵਾਨਾਂ ਨੂੰ ਲੱਭਣ ਚ ਦੇਰ ਸ਼ਾਮ ਤੱਕ ਭਾਲ ਕਰਦੇ ਰਹੇ। ਉੱਥੇ ਹੀ ਨਹਿਰ ਚ ਡੁੱਬੇ ਨੌਜਵਾਨਾਂ ਦੇ ਪਰਿਵਾਰਕ ਮੈਬਰਾ ਮੁਤਾਬਿਕ ਉਹ ਪਿੰਡ ਊਧਨਵਾਲ ਡੰਗਰਾਂ ਸਮੇਤ ਨਹਿਰ ਪਾਰ ਕਰ ਰਹੇ ਸਨ ਪਿੰਡ ਮਨੇਸ ਕੋਲ ਊਧਨਵਾਲ ਵਾਲੀ ਨਹਿਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਵਿੱਚ ਰੁੜ੍ਹ ਗਏ। ਜਿਥੇ ਇਸ ਘਟਨਾ ਕਾਰਨ ਇਲਾਕੇ ਸਹਿਮ ਦਾ ਮਾਹੌਲ ਹੈ ਉਥੇ ਹੀ ਪਰਿਵਾਰ ਵਲੋਂ ਪੁਲਸ ਨੂੰ ਵੀ ਇਤਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e