ਇਟਲੀ ਭੇਜਣ ਦਾ ਝਾਂਸਾ ਦੇ ਕੇ 12.30 ਲੱਖ ਰੁਪਏ ਦੀ ਠੱਗੀ
Monday, Jun 09, 2025 - 05:37 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਇਟਲੀ ਭੇਜਣ ਦਾ ਝਾਂਸਾ ਦੇ ਕੇ 12.30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਜਸਵੀਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕੁਰਾਵਰ ਥਾਣਾ ਸਦਰ ਬਲਾਚੌਰ ਨੇ ਦੱਸਿਆ ਕਿ ਉਸ ਦੇ ਜਾਣਕਾਰ ਜਗਦੀਸ਼ ਕੁਮਾਰ ਪੁੱਤਰ ਅਮੀ ਚੰਦ ਵਾਸੀ ਰੁੜਕੀ ਮੁਗਲਾ ਦਾ ਉਸ ਦੇ ਘਰ ਆਉਣਾ-ਜਾਣਾ ਸੀ, ਜਿਸ ਨੇ ਉਸ ਦੇ ਲੜਕੇ ਹੈਰੀ ਨੂੰ ਇਟਲੀ ਭੇਜਣ ਲਈ ਉਸ ਅਤੇ ਉਸ ਦੇ ਲੜਕੇ ਨੂੰ ਅਪਣੇ ਝਾਂਸੇ ’ਚ ਲੈ ਲਿਆ।
ਉਸ ਨੇ ਦੱਸਿਆ ਕਿ ਉਕਤ ਜਗਦੀਸ਼ ਦੇ ਕਹਿਣ 'ਤੇ ਇਟਲੀ ਅੰਬੈਸੀ ’ਚ ਫੀਸ ਜਮਾ ਕਰਵਾਉਣ ਅਤੇ ਇੰਟਰਵਿਊ ਦੀ ਤਾਰੀਖ ਲੈਣ ਲਈ 1 ਲੱਖ ਰੁਪਏ ਅਤੇ ਲੜਕੇ ਹੈਰੀ ਦੀ ਪਾਸਪੋਰਟ ਦੀ ਕਾਪੀ ਉਸ ਨੂੰ ਦਿੱਤੀ। ਉਸ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਕਤ ਜਗਦੀਸ਼ ਨੇ ਉਸ ਨੂੰ ਉਸ ਦੇ ਲੜਕੇ ਦੀ ਫੋਟੋ ਲੱਗੀ ਇਕ ਫੋਟੋ ਕਾਪੀ ਦਿੱਖਾ ਕੇ ਦੱਸਿਆ ਕਿ ਉਸ ਦੇ ਲੜਕੇ ਦਾ ਇਟਲੀ ਦਾ ਵੀਜ਼ਾ ਆ ਗਿਆ ਹੈ, ਜਿਸ ਉਪਰੰਤ ਉਸ ਨੇ 11 ਲੱਖ ਰੁਪਏ ਖਾਤਿਆਂ ’ਚ ਟਰਾਂਸਫਰ ਅਤੇ 30 ਹਜ਼ਾਰ ਰੁਪਏ ਨਕਦ ਲੈ ਲਏ ਪਰ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਝੂਠੇ ਲਾਰੇ ਲੱਪੇ ਲਾਈ ਗਿਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਅਪਣੇ ਪੈਸੇ ਵਾਪਸ ਕਰਵਾਉਣ ਅਤੇ ਮੁਲਜ਼ਮ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।