ਬਾਜ਼ਾਰ ''ਚ ਤੇਜ਼ੀ, ਸੈਂਸੈਕਸ 284 ਅੰਕ ਚੜ੍ਹਿਆ ਅਤੇ ਨਿਫਟੀ 11470 ਦੇ ਪਾਰ ਬੰਦ

08/17/2018 3:46:04 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 284.32 ਅੰਕ ਭਾਵ 0.75 ਫੀਸਦੀ ਵਧ ਕੇ 37,947.88 'ਤੇ ਅਤੇ ਨਿਫਟੀ 85.70 ਅੰਕ ਭਾਵ 0.75 ਫੀਸਦੀ ਵਧ ਕੇ 11,470.75 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.91 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.91 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.11 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 283 ਅੰਕ ਵਧ ਕੇ 28110 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਆਟੋ 'ਚ 0.37 ਫੀਸਦੀ, ਨਿਫਟੀ ਫਾਰਮਾ 'ਚ 0.87 ਫੀਸਦੀ, ਨਿਫਟੀ ਆਈ.ਟੀ. 'ਚ 0.53 ਫੀਸਦੀ, ਨਿਫਟੀ ਮੈਟਲ 'ਚ 1.61 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਟਾਪ ਗੇਨਰਸ
ਗਰਾਸਿਸ, ਯੈੱਸ ਬੈਂਕ, ਲੂਪਿਨ, ਐੱਸ.ਬੀ.ਆਈ., ਵੇਦਾਂਤਾ, ਐੱਚ.ਯੂ.ਐੱਲ., ਟਾਟਾ ਮੋਟਰਜ਼
ਟਾਪ ਲੂਜ਼ਰਸ
ਗੇਲ, ਹੀਰੋ ਮੋਟੋਕਾਰਪ, ਆਇਸ਼ਰ ਮੋਟਰਜ਼, ਓ.ਐੱਨ.ਜੀ.ਸੀ., ਕੋਲ ਇੰਡੀਆ, ਮਾਰੂਤੀ ਸੁਜ਼ੂਕੀ, ਬਜਾਜ ਆਟੋ।


Related News