62 ਹਜ਼ਾਰ ਦੇ ਪਾਰ ਖੁੱਲ੍ਹਿਆ ਸੈਂਸੈਕਸ, ਨਿਫਟੀ ਨੇ ਪਹਿਲੀ ਵਾਰ ਛੂਹਿਆ 18,600 ਦਾ ਅੰਕੜਾ
Tuesday, Oct 19, 2021 - 01:23 PM (IST)
ਨਵੀਂ ਦਿੱਲੀ- ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ 19 ਅਕਤੂਬਰ ਨੂੰ ਸੈਂਸੈਕਸ ਨੇ ਪਹਿਲੀ ਵਾਰ 62 ਹਜ਼ਾਰ ਦਾ ਅੰਕੜਾ ਪਾਰ ਕੀਤਾ। ਉਧਰ ਨਿਫਟੀ ਵੀ 18 ਹਜ਼ਾਰ 600 ਦੀ ਉਚਾਈ 'ਤੇ ਪਹੁੰਚ ਗਿਆ। ਸਵੇਰੇ 9.16 ਵਜੇ ਸੈਂਸੈਕਸ 264.79 ਅੰਕ ਉਪਰ 62030.38 ਦੇ ਪੱਧਰ 'ਤੇ ਖੁੱਲ੍ਹਿਆ। ਉਧਰ ਨਿਫਟੀ ਦੀ ਸ਼ੁਰੂਆਤ 96.50 ਅੰਕਾਂ ਦੇ ਵਾਧੇ ਨਾਲ 18553.50 ਦੇ ਪੱਧਰ 'ਤੇ ਹੋਈ।
ਅੱਜ ਇਨ੍ਹਾਂ ਕੰਪਨੀਆਂ ਦੇ ਨਤੀਜੇ ਆਉਣਗੇ
ਕਾਰੋਬਾਰ ਇੰਡਸਟਰੀ ਦੇ ਜਾਣਕਾਰਾਂ ਮੁਤਾਬਕ ਮੰਗਲਵਾਰ ਨੂੰ ਹਿੰਦੁਸਤਾਨ ਯੂਨੀਲੀਵਰ, ਨੈਸਲੇ ਇੰਡੀਆ, 5 ਪੈਸੇ ਕੈਪੀਟਲ, ਏ.ਸੀ.ਸੀ., ਕੰਸੋਲੀਡੇਟਿਡ ਕੰਸਟਰਕਸ਼ਨ ਕੰਸੋਟਰੀਅਮ, ਡੀ.ਸੀ.ਐੱਮ. ਸ਼੍ਰੀਰਾਮ ਹੀਡਲਬਰਗ ਸੀਮੈਂਟ, ਆਈ.ਸੀ.ਆਈ.ਸੀ.ਆਈ. ਪਰੂਡੇਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ, ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼, ਜੇ.ਐੱਸ.ਡਬਲਿਊ ਸਟੀਲ, ਜੂਬੀਲੈਂਟ ਇਨਗਰੇਵੀਆ, ਐੱਲ ਐਂਡ ਟੀ ਤਕਨਾਲੋਜ਼ੀ ਸਰਵਿਸੇਜ਼, ਮੈਸਟੇਕ, ਨਵੀਨ ਫਲੋਰਿਨ ਇੰਟਰਨੈਸ਼ਨਲ, ਨੈਲਕੋ, ਨੈੱਟਵਰਕ 18 ਮੀਡੀਆ, ਓਰੰਟੀਅਲ ਹੋਟਲਸ, ਰੈਲੀਜ਼ ਇੰਡੀਆ, ਰਾਨੇ ਬਰੇਕ ਲਾਈਨਿੰਗ, ਸ਼ਕਤੀ ਪੰਪਸ, ਸਟੈਂਡਰਡ ਇੰਡਸਟਰੀਜ਼, ਸੋਨਾਟਾ ਸਾਫਟਵੇਅਰ, ਟਾਟਾ ਸਟੀਲ, ਟੀ.ਵੀ 18 ਬਰਾਡਕਾਸਟ ਆਦਿ ਦੇ ਤੀਜੀ ਤਿਮਾਹੀ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ।
ਸੋਮਵਾਰ ਨੂੰ ਸ਼ੇਅਰ ਬਾਜ਼ਾਰ 459.64 ਅੰਕਾਂ ਦੇ ਵਾਧੇ ਨਾਲ ਸੈਂਸੈਕਸ 61,765.59 ਅੰਕਾਂ 'ਤੇ ਬੰਦ ਹੋਇਆ ਸੀ। ਉਧਰ ਨਿਫਟੀ 138.50 ਅੰਕਾਂ ਦੇ ਵਾਧੇ ਨਾਲ 18,477.05 'ਤੇ ਬੰਦ ਹੋਇਆ ਸੀ।