ਬਾਜ਼ਾਰ 'ਚ ਮਾਮੂਲੀ ਵਾਧਾ, ਸੈਂਸੈਕਸ 17 ਅੰਕ ਵਧ ਕੇ 33360 'ਤੇ ਬੰਦ

Monday, Nov 20, 2017 - 04:09 PM (IST)

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਬਾਜ਼ਾਰ ਦੇ ਹੇਠਲੇ ਪੱਧਰ ਤੋਂ ਹਲਕੀ ਰਿਕਵਰੀ ਦੇਖਣ ਨੂੰ ਮਿਲੀ ਹੈ। ਅੰਤ 'ਚ ਅੱਜ ਸੈਂਸੈਕਸ 17.10 ਅੰਕ ਭਾਵ 0.05 ਫੀਸਦੀ ਵਧ ਕੇ 33,359.90 'ਤੇ ਅਤੇ ਨਿਫਟੀ 15.15 ਅੰਕ ਭਾਵ 0.15 ਫੀਸਦੀ ਚੜ੍ਹ ਕੇ 10,298.75 'ਤੇ ਬੰਦ ਹੋਇਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜ਼ੋਰਦਾਰ ਐਕਸ਼ਨ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.8 ਫੀਸਦੀ 0.8 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਆਈ. ਟੀ., ਪੀ. ਐੱਸ. ਯੂ ਬੈਂਕ ਅਤੇ ਫਾਰਮਾ ਸ਼ੇਅਰਾਂ 'ਚ ਅੱਜ ਦਬਾਅ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ 0.15 ਫੀਸਦੀ ਵਧ ਕੇ 25,768.6 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦਕਿ ਨਿਫਟੀ ਦੇ ਪੀ. ਐੱਸ. ਯੂ ਬੈਂਕ ਇੰਡੈਕਸ 'ਚ ਕਰੀਬ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ ਆਈ. ਟੀ. ਇੰਡੈਕਸ 'ਚ 0.5 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.2 ਫੀਸਦੀ ਦੀ ਕਮਜ਼ੋਰੀ ਆਈ ਹੈ। ਹਾਲਾਂਕਿ ਅੱਜ ਆਟੋ, ਐੱਫ. ਐੱਮ. ਸੀ. ਜੀ., ਮੈਟਲ, ਰਿਐਲਟੀ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦਿਸੀ ਹੈ। 
ਯਸ਼ ਬੈਂਕ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਚੜ੍ਹੇ
18 ਦਸੰਬਰ ਤੋਂ ਯਸ਼ ਬੈਂਕ ਅਤੇ ਇੰਡਸਇੰਡ ਬੈਂਕ ਬੀ. ਐੱਸ. ਈ. ਬੇਂਚਮਾਰਕ ਇੰਡੈਕਸ ਸੈਂਸੈਕਸ 'ਚ ਸ਼ਾਮਲ ਹੋਵੇਗੀ। ਉਧਰ ਫਾਰਮਾ ਕੰਪਨੀ ਲੂਪਿਨ ਅਤੇ ਸਿਪਲਾ ਇੰਡੈਕਸ ਤੋਂ ਬਾਹਰ ਹੋਵੇਗੀ। ਸੈਂਸੈਕਸ 'ਚ ਸ਼ਾਮਲ ਹੋਣ ਦੀ ਖਬਰ ਨਾਲ ਦੋਵੇ ਬੈਂਕਾਂ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲੀ। ਉਧਰ ਲੂਪਿਨ ਅਤੇ ਸਿਪਲਾ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਬਾਇਓਕੋਨ 'ਚ 6 ਫੀਸਦੀ ਦੀ ਤੇਜ਼ੀ
ਯੂ. ਐੱਸ. ਐੱਫ. ਡੀ. ਏ. ਤੋਂ ਬੇਂਗਲੁਰੂ ਯੂਨਿਟ ਨੂੰ ਕਲੀਨ ਚਿਟ ਮਿਲਣ ਨਾਲ ਬਾਇਓਕੋਨ ਦੇ ਸ਼ੇਅਰਾਂ 'ਚ 6 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। 
ਟਾਪ ਗੇਨਰਸ
ਆਈਡੀਆ ਸੈਲਿਊਲਰ, ਗੇਲ, ਯਸ਼ ਬੈਂਕ, ਕੋਲ ਇੰਡੀਆ, ਐੱਨ.ਟੀ.ਪੀ.ਸੀ., ਓ.ਐੱਨ.ਜੀ.ਸੀ., ਕੋਟਕ ਮਹਿੰਦਰਾ, ਰਿਲਾਇੰਸ
ਟਾਪ ਲੂਜਰਸ
ਅੰਬੂਜਾ ਸੀਮੈਂਟਸ, ਆਈ.ਸੀ.ਆਈ.ਸੀ.ਆਈ. ਬੈਂਕ, ਅਲਟਰਾ ਟੇਕ ਸੀਮੈਂਟ, ਡਾ ਰੇੱਡੀਜ ਲੈਬਸ, ਟੇਕ ਮਹਿੰਦਰਾ, ਭਾਰਤੀ ਸਟੇਟ ਬੈਂਕ, ਇੰਫੋਸਿਸ, ਸਿਪਲਾ ।


Related News