ਬਾਜ਼ਾਰ 'ਚ ਗਿਰਾਵਟ, ਸੈਂਸੈਕਸ 133 ਅੰਕ ਡਿੱਗਿਆ ਅਤੇ ਨਿਫਟੀ 10350 ਦੇ ਹੇਠਾਂ ਖੁੱਲ੍ਹਿਆ

Friday, Mar 16, 2018 - 09:59 AM (IST)

ਬਾਜ਼ਾਰ 'ਚ ਗਿਰਾਵਟ, ਸੈਂਸੈਕਸ 133 ਅੰਕ ਡਿੱਗਿਆ ਅਤੇ ਨਿਫਟੀ 10350 ਦੇ ਹੇਠਾਂ ਖੁੱਲ੍ਹਿਆ

ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 0.32 ਅੰਕ ਵਧ ਕੇ 33,685.86 'ਤੇ ਅਤੇ ਨਿਫਟੀ 15 ਅੰਕ ਭਾਵ 0.14 ਫੀਸਦੀ ਡਿੱਗ ਕੇ 10,345.15 'ਤੇ ਖੁੱਲ੍ਹਿਆ।

ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਹਲਕਾ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਹਲਕੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.2 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ 0.25 ਫੀਸਦੀ ਦੀ ਤੇਜ਼ੀ ਦਿਸ ਰਹੀ ਹੈ।

ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 115.5 ਅੰਕ ਭਾਵ 0.5 ਫੀਸਦੀ ਦੀ ਮਜ਼ਬੂਤੀ ਨਾਲ 24,873.7 ਦੇ ਪੱਧਰ ਤੇ , ਨੈਸਡੈਕ 15 ਅੰਕ ਭਾਵ 0.2 ਫੀਸਦੀ ਡਿੱਗ ਕੇ 7,481.7 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 0.1 ਫੀਸਦੀ ਦੀ ਗਿਰਾਵਟ ਦੇ ਨਾਲ 2,747.3 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਾਜ਼ਾਰ ਨਿਕੇੱਈ 56 ਅੰਕ ਭਾਵ 0.25 ਫੀਸਦੀ ਡਿੱਗ ਕੇ 21,748 ਦੇ ਪੱਧਰ 'ਤੇ, ਹੈਂਗ ਸੇਂਗ 30 ਅੰਕ ਭਾਵ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 31,511 ਦੱ ਪੱਧਰ 'ਤੇ ਐੱਸ.ਜੀ.ਐਕਸ ਨਿਫਟੀ 37.5 ਅੰਕ ਭਾਵ 0.4  ਫੀਸਦੀ ਦੀ ਕਮਜ਼ੋਰੀ ਦੇ ਨਾਲ 10,325.5 ਦੇ ਪੱਧਰ 'ਤੇ ਕਰ ਰਿਹਾ ਹੈ।
ਟਾਪ ਗੇਨਰਸ
ਅਰਬਿੰਦੋ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਵਿਪਰੋ, ਡਾ ਰੈੱਡੀਜ਼ ਲੈਬਸ, ਟੇਕ ਮਹਿੰਦਰਾ, ਐੱਚ.ਐੱਲ, ਸਨ ਫਾਰਮਾ
ਟਾਪ ਲੂਸਰ
ਕੋਲ ਇੰਡੀਆ, ਬੀ.ਪੀ.ਸੀ.ਐੱਲ., ਐੱਨ.ਟੀ.ਪੀ.ਸੀ. ਕੋਟਕ ਮਹਿੰਦਰਾ, ਰਿਲਾਇੰਸ , ਓ.ਐੱਨ.ਜੀ.ਸੀ., ਟਾਟਾ ਮੋਟਰਜ਼


Related News