ਲਗਾਤਾਰ ਤੀਜੇ ਦਿਨ ਡਿੱਗਾ ਸ਼ੇਅਰ ਬਾਜ਼ਾਰ, 379 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੈਂਸੈਕਸ
Thursday, Feb 18, 2021 - 05:06 PM (IST)
ਮੁੰਬਈ - ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਸਟਾਕ ਮਾਰਕੀਟ ਦਿਨਭਰ ਦੇ ਉਤਰਾਅ ਚੜ੍ਹਾਅ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਇਆ। ਗਿਰਾਵਟ ਦਾ ਇਹ ਲਗਾਤਾਰ ਤੀਜਾ ਕਾਰੋਬਾਰੀ ਦਿਨ ਹੈ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 379.14 ਅੰਕ ਭਾਵ 0.73 ਫੀਸਦ ਦੀ ਗਿਰਾਵਟ ਨਾਲ 51324.69 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 89.95 ਅੰਕ ਯਾਨੀ 0.59 ਫੀਸਦੀ ਦੀ ਗਿਰਾਵਟ ਨਾਲ 15118.95 ਦੇ ਪੱਧਰ 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਘਰੇਲੂ ਸਟਾਕ ਮਾਰਕੀਟ ਪਿਛਲੇ ਕਈ ਦਿਨਾਂ ਤੋਂ ਇਕ ਰਿਕਾਰਡ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ, ਪਰ ਬੁੱਧਵਾਰ ਤੋਂ ਬਾਅਦ ਕਾਰੋਬਾਰ ਦੌਰਾਨ ਮੁਨਾਫਾ ਵਸੂਲੀ ਸ਼ੁਰੂ ਹੋਈ ਯਾਨੀ ਨਿਵੇਸ਼ਕਾਂ ਨੇ ਵਧੇਰੇ ਮੁੱਲ 'ਤੇ ਸ਼ੇਅਰ ਵੇਚ ਕੇ ਮੁਨਾਫਾ ਕਮਾਇਆ ਹੈ।
ਹਾਂਗ ਕਾਂਗ ਦੀ ਹੈਂਗਸੈਂਗ ਨੇ ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਤੇਜ਼ੀ ਹਾਸਲ ਕੀਤੀ, ਜਦਕਿ ਜਾਪਾਨ ਦੇ ਨਿੱਕੀ ਅਤੇ ਦੱਖਣੀ ਕੋਰੀਆ ਦੀ ਕੋਸਪੀ ਨੁਕਸਾਨ ਵਿਚ ਰਹੇ। ਯੂਰਪੀਅਨ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਨੁਕਸਾਨ ਵਿਚ ਰਹੇ।
ਟਾਪ ਗੇਨਰਜ਼
ਬੀ.ਪੀ.ਸੀ.ਐਲ., ਗੇਲ, ਓ.ਐਨ.ਜੀ.ਸੀ., ਐਨ.ਟੀ.ਪੀ.ਸੀ. , ਆਈ.ਓ.ਸੀ.
ਟਾਪ ਲੂਜ਼ਰਜ਼
ਬਜਾਜ ਫਾਇਨਾਂਸ, ਐਮ.ਐਂਡ.ਐਮ., ਟਾਟਾ ਮੋਟਰਜ਼, ਐਚ.ਡੀ.ਐਫ.ਸੀ. , ਕੋਟਕ ਮਹਿੰਦਰਾ ਬੈਂਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।