ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ, ਸੈਂਸੈਕਸ 447 ਅੰਕ ਡਿੱਗਿਆ

09/22/2017 3:44:27 PM


ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਸੀ। ਸ਼ੁਰੂਆਤੀ ਕਾਰੋਬਾਰ 'ਚ ਅੱਜ ਸੈਂਸੈਕਸ 31 ਅੰਕ ਡਿੱਗ ਕੇ 32339 ਅੰਕ ਅਤੇ ਨਿਫਟੀ 28 ਅੰਕ ਫਿਸਲ ਦੇ 10094 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 447.60 ਅੰਕ ਭਾਵ 1.38 ਫੀਸਦੀ ਘੱਟ ਕੇ 31,922 'ਤੇ ਅਤੇ ਨਿਫਟੀ 157.50 ਅੰਕ ਭਾਵ 1.56 ਫੀਸਦੀ ਘੱਟ ਕੇ 9,964.40 ਦੇ ਪੱਧਰ 'ਤੇ ਬੰਦ ਹੋਇਆ ਹੈ। 
ਇਨ੍ਹਾਂ ਕਾਰਨਾਂ ਨਾਲ ਡਿੱਗੀ ਮਾਰਕਿਟ  
ਫਾਰਚਊਨ ਫਿਸਕਲ ਦੇ ਡਾਇਰੈਕਟਰ ਜਗਦੀਸ਼ ਠੱਕਰ ਮੁਤਾਬਕ ਨਾਰਥ ਕੋਰੀਆ ਵਲੋਂ ਪ੍ਰਸ਼ਾਂਤ ਮਹਾਸਾਗਰ 'ਚ ਹਾਈਡਰੋਜਨ ਬੰਬ ਦਾ ਪ੍ਰੀਖਣ ਕੀਤੇ ਜਾਣ ਦਾ ਖਦਸ਼ਾ ਹੈ। ਇਸ ਨਾਲ ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਆਈ ਹੈ। ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਦਾ ਅਸਰ ਭਾਰਤੀ ਮਾਰਕਿਟ 'ਤੇ ਦਿਸਿਆ। ਗਲੋਬਲ ਰੇਟਿੰਗ ਏਜੰਸੀ ਐੱਸ ਐਂਡ ਪੀ ਨੇ 1999 ਤੋਂ ਬਾਅਦ ਪਹਿਲੀ ਵਾਰ ਚੀਨ ਦੀ ਸਾਵਰੇਨ ਕ੍ਰੇਡਿਟ ਰੇਟਿੰਗ ਘਟਾਈ ਹੈ। ਇਸ ਦਾ ਅਸਰ ਸ਼ੰਘਾਈ ਮਾਰਕਿਟ 'ਤੇ ਹੋਇਆ। ਅਮਰੀਕਾ ਨੇ ਨਾਰਥ ਕੋਰੀਆ 'ਤੇ ਨਵੀਂ ਰੋਕ ਲਗਾਈ ਹੈ। ਨਾਰਥ ਕੋਰੀਆ 'ਤੇ ਨਵਾਂ ਪ੍ਰਤੀਬੰਧ ਲਗਾਉਂਦੇ ਹੋਏ ਅਮਰੀਕਾ ਨੇ ਕਿਹਾ ਕਿ ਉਹ ਉਥੋਂ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨਾਲ ਸੰਬੰਧ ਨਹੀਂ ਰੱਖੇਗਾ।


Related News