ਮਾਰੂਤੀ ਦੇ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਦੀ ਵਿਕਰੀ ਦਾ ਅੰਕੜਾ 50 ਲੱਖ ਇਕਾਈ ਤੋਂ ਪਾਰ

08/09/2023 5:06:16 PM

ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ ਲਿਮ. (ਐੱਮ. ਐੱਸ. ਆਈ. ਐੱਲ.) ਦਾ ਪੁਰਾਣੀਆਂ ਜਾਂ ਸੈਕੰਡ ਹੈਂਡ ਕਾਰਾਂ ਦਾ ਕਾਰੋਬਾਰ ਹੁਣ 50 ਲੱਖ ਇਕਾਈਆਂ ਨੂੰ ਪਾਰ ਕਰ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਆਪਣੀਆਂ ਪੁਰਾਣੀਆਂ ਕਾਰਾਂ ਦੇ ਕਾਰੋਬਾਰ ‘ਟਰੂ ਵੈਲਿਊ’ ਨੂੰ 2001 ਵਿੱਚ ਸ਼ੁਰੂ ਕੀਤਾ ਸੀ। 

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਮਹਿੰਗਾਈ ਨੇ ਕੱਢੇ ਵੱਟ, ਟਮਾਟਰ ਨੇ ਮਾਰਿਆ ਦੋਹਰਾ ਸੈਂਕੜਾ

ਇਸ ਮਾਮਲੇ ਦੇ ਸਬੰਧ ਵਿੱਚ ਮਾਰੂਤੀ ਸੁਜ਼ੂਕੀ ਇੰਡੀਆ ਲਿਮ. (ਐੱਮ. ਐੱਸ. ਆਈ. ਐੱਲ.) ਦੇ ਸੀਨੀਅਰ ਕਾਰਜਕਾਰੀ ਅਧਿਕਾਰੀ-ਮਾਰਕੀਟੰਗ ਅਤੇ ਵਿਕਰੀ ਸ਼ਸ਼ਾਂਕ ਸ਼੍ਰੀਵਾਸਤਵ ਨੇ ਇਕ ਬਿਆਨ ਵਿੱਚ ਕਿਹਾ ਕਿ ਉਦਯੋਗ ਵਿੱਚ 22 ਸਾਲ ਪੂਰੇ ਕਰਨ ਦੇ ਨਾਲ ਟਰੂ ਵੈਲਿਊ ਦੇਸ਼ ਦਾ ਸਭ ਤੋਂ ਭਰੋਸੇਮੰਦ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਬਣ ਗਿਆ ਹੈ। ਹੁਣ ਟਰੂ ਵੈਲਿਊ ਦੇ ਗਾਹਕਾਂ ਦੀ ਗਿਣਤੀ 50 ਲੱਖ ਇਕਾਈਆਂ ਨੂੰ ਪਾਰ ਕਰ ਗਈ ਹੈ। ਉਸ ਨੇ ਕਿਹਾ ਕਿ ਟਰੂ ਵੈਲਿਊ ਫਿਲਹਾਲ ਦੇਸ਼ ਦੇ 281 ਸ਼ਹਿਰਾਂ ਵਿੱਚ ਮੌਜੂਦ ਹੈ। ਦੇਸ਼ ਭਰ ਵਿੱਚ ਇਸ ਦੇ ਆਊਟਲੈੱਟ ਜਾਂ ਸ਼ੋਅਰੂਮ ਦੀ ਗਿਣਤੀ 560 ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News