ਮੁੰਬਈ ਵਿੱਚ ਮਕਾਨਾਂ ਦੀ ਵਿਕਰੀ ਇਸ ਸਾਲ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਅੰਕੜੇ ਨੂੰ ਕਰ ਸਕਦੀ ਹੈ ਪਾਰ
Friday, Sep 15, 2023 - 04:52 PM (IST)
ਮੁੰਬਈ - ਇਸ ਵਿੱਤੀ ਸਾਲ ਮੁੰਬਈ 'ਚ ਮਕਾਨਾਂ ਦੀ ਵਿਕਰੀ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦੀ ਹੈ। ਵਧਦੀ ਮੰਗ ਦੇ ਕਾਰਨ ਸਾਲ 2030 'ਚ ਇਸ ਦੇ 2 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨ ਦੀ ਉਮੀਦ ਹੈ। ਇਹ ਗੱਲ ਇਕ ਰਿਪੋਰਟ 'ਚ ਕਹੀ ਗਈ ਹੈ। ਰੀਰੀਅਲ ਅਸਟੇਟ ਖੇਤਰ ਦੀ ਸੰਸਥਾ NAREDCO ਦੀ ਮਹਾਰਾਸ਼ਟਰ ਇਕਾਈ ਅਤੇ ਪ੍ਰਾਪਰਟੀ ਕੰਸਲਟੈਂਟ JLL ਇੰਡੀਆ ਨੇ ਸ਼ੁੱਕਰਵਾਰ ਨੂੰ ਇੱਥੇ 'ਅਨਲਾਕਿੰਗ ਅਪਰਚੁਨੀਟੀਜ਼ ਵਿਦ ਇਨਫਰਾਸਟਰੱਕਚਰ ਡਿਵੈਲਪਮੈਂਟ' ਰਿਪੋਰਟ ਜਾਰੀ ਕੀਤੀ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਰਿਪੋਰਟ ਦੇ ਅਨੁਸਾਰ ਮੁੰਬਈ ਭਾਰਤ ਦੇ ਸਭ ਤੋਂ ਵੱਡੇ ਰਿਹਾਇਸ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ, ਜਿਸ ਨੇ ਆਪਣੀ ਸਥਿਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਮੁੰਬਈ ਦੇਸ਼ ਵਿੱਚ ਕੁੱਲ ਰਿਹਾਇਸ਼ੀ ਵਿਕਰੀ ਮੁੱਲ ਵਿੱਚ 40 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ। ਯੂਨਿਟਾਂ ਦੀ ਸੰਖਿਆ ਦੇ ਲਿਹਾਜ਼ ਨਾਲ ਸੱਤ ਸ਼ਹਿਰਾਂ ਵਿੱਚ ਕੁੱਲ ਵਿਕਰੀ ਵਾਲੀਅਮ ਵਿੱਚ ਮੁੰਬਈ ਮਾਰਕੀਟ ਦਾ ਯੋਗਦਾਨ 25 ਫ਼ੀਸਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, “ਵਿਕਰੀ ਮੁੱਲ ਅਤੇ ਵਿਕਰੀ ਦੀ ਮਾਤਰਾ ਦੋਵਾਂ ਦੇ ਮਾਮਲਿਆਂ 'ਚ 2018 ਦੇ ਰਿਕਾਰਡ ਨੂੰ 2022 ਵਿੱਚ ਪਿੱਛੇ ਛੱਡਣ ਦੇ ਨਾਲ-ਨਾਲ, ਵਿਕਰੀ 'ਚ ਮਜ਼ਬੂਤ ਸੁਧਾਰ ਦੇਖਿਆ ਗਿਆ ਹੈ।” ਮੁੰਬਈ ਵਿੱਚ 2023 'ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਹੋਰ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਰਿਪੋਰਟ ਮੁਤਾਬਕ, ''ਰਿਹਾਇਸ਼ੀ ਵਿਕਰੀ ਮੁੱਲ 1 ਲੱਖ ਕਰੋੜ ਰੁਪਏ ਨੂੰ ਪਾਰ ਕਰਨ ਦੀ ਸੰਭਾਵਨਾ ਹੈ।'' ਸਲਾਹਕਾਰ ਦਾ ਅਨੁਮਾਨ ਹੈ ਕਿ 2030 'ਚ ਵਿਕਰੀ 2 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਮੁੰਬਈ ਨੇ FY22 'ਚ 90,552 ਕਰੋੜ ਰੁਪਏ ਅਤੇ ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ 50,075 ਕਰੋੜ ਰੁਪਏ ਦੀ ਵਿਕਰੀ ਕੀਤੀ। ਮਹਾਂਮਾਰੀ ਤੋਂ ਪਹਿਲਾਂ 2019 ਵਿੱਚ ਇਹ 60,928 ਕਰੋੜ ਰੁਪਏ ਅਤੇ 2018 ਵਿੱਚ 66,820 ਕਰੋੜ ਰੁਪਏ ਸੀ। NAREDCO ਮਹਾਰਾਸ਼ਟਰ ਦੇ ਪ੍ਰਧਾਨ ਅਤੇ ਰੁਨਵਾਲ ਡਿਵੈਲਪਰ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਰੁਨਵਾਲ ਨੇ ਕਿਹਾ, “ਮਹਾਰਾਸ਼ਟਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪ੍ਰਤੀ ਆਪਣੀ ਸਰਕਾਰ ਦੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸਾਡੇ ਸਾਹਮਣੇ ਬੇਅੰਤ ਮੌਕੇ ਹਨ ਅਤੇ ਰਾਜ ਦੀ ਬਿਹਤਰੀ ਅਤੇ ਰੀਅਲ ਅਸਟੇਟ ਖੇਤਰ ਦੀ ਤਰੱਕੀ ਲਈ ਇਨ੍ਹਾਂ ਦੀ ਵਰਤੋਂ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”
ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8