ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 17 ਪੈਸੇ ਦੇ ਨਾਲ 81.55 ਪ੍ਰਤੀ ਡਾਲਰ ''ਤੇ
Wednesday, Nov 30, 2022 - 11:42 AM (IST)
ਮੁੰਬਈ- ਡਾਲਰ 'ਚ ਕਮਜ਼ੋਰੀ ਦੇ ਰੁਖ਼ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤੀ ਨਾਲ ਬੁੱਧਵਾਰ ਨੂੰ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ 17 ਪੈਸੇ ਦੇ ਵਾਧੇ ਨਾਲ 81.55 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 81.63 'ਤੇ ਖੁੱਲ੍ਹਿਆ। ਬਾਅਦ 'ਚ ਇਹ ਪਿਛਲੇ ਬੰਦ ਪੱਧਰ ਦੀ ਤੁਲਨਾ 'ਚ 17 ਪੈਸੇ ਦੇ ਵਾਧੇ ਨਾਲ 81.55 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।
ਮੰਗਲਵਾਰ ਨੂੰ ਰੁਪਿਆ ਚਾਰ ਪੈਸੇ ਦੇ ਨੁਕਸਾਨ ਨਾਲ 81.72 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਫਾਰੇਸਕ ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕਾਂ ਦੀਆਂ ਨਜ਼ਰਾਂ ਅਮਰੀਕੀ ਕੇਂਦਰੀ ਬੈਂਕ ਦੇ ਚੇਅਰਮੈਨ ਜੇਰੋਮ ਪਾਵੇਲ ਦੇ ਸੰਬੋਧਨ ਅਤੇ ਘਰੇਲੂ ਮੋਰਚੇ 'ਤੇ ਮਹੱਤਵਪੂਰਨ ਵਿਸ਼ਾਲ ਆਰਥਿਕ ਅੰਕੜਿਆਂ 'ਤੇ ਰਹੇਗੀ।