ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 75.03 ''ਤੇ ਖੁੱਲ੍ਹਿਆ

Friday, Feb 18, 2022 - 12:44 PM (IST)

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 75.03 ''ਤੇ ਖੁੱਲ੍ਹਿਆ

ਮੁੰਬਈ — ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਦੀ ਚਿੰਤਾ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸਾਵਧਾਨੀ ਦੇ ਰੁਖ਼ ਨਾਲ ਖੁੱਲ੍ਹਿਆ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 75.03 'ਤੇ ਖੁੱਲ੍ਹਿਆ, ਅਤੇ 75.02 ਦੇ ਉੱਚ ਪੱਧਰ ਅਤੇ 75.06 ਦੇ ਹੇਠਲੇ ਪੱਧਰ 'ਤੇ ਚਲਾ ਗਿਆ। ਵੀਰਵਾਰ ਨੂੰ ਰੁਪਿਆ 75.06 'ਤੇ ਬੰਦ ਹੋਇਆ ਸੀ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ , ਡਾਲਰ ਸੂਚਕਾਂਕ 0.01 ਫੀਸਦੀ ਵਧ ਕੇ 95.80 'ਤੇ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.54 ਫੀਸਦੀ ਡਿੱਗ ਕੇ 92.47 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।


author

Harinder Kaur

Content Editor

Related News