ਰੁਪਿਆ ਸ਼ੁਰੂਆਤੀ ਕਾਰੋਬਾਰ ’ਚ ਤਿੰਨ ਪੈਸੇ ਟੁੱਟ ਕੇ 73.18 ਪ੍ਰਤੀ ਡਾਲਰ ’ਤੇ
Thursday, Jan 14, 2021 - 11:49 AM (IST)
ਮੁੰਬਈ — ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਰੁਪਿਆ ਤਿੰਨ ਪੈਸੇ ਦੇ ਨੁਕਸਾਨ ਨਾਲ 73.18 ਪ੍ਰਤੀ ਡਾਲਰ ’ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਰੁਪਿਆ ਪਿਛਲੇ ਬੰਦ ਪੱਧਰ ਦੀ ਤੁਲਨਾ ਵਿਚ ਤਿੰਨ ਪੈਸੇ ਦੀ ਗਿਰਾਵਟ ਦੇ ਨਾਲ 73.18 ਪ੍ਰਤੀ ਡਾਲਰ ਕਮਜ਼ੋਰ ਖੁੱਲਿ੍ਹਆ। ਬੁੱਧਵਾਰ ਨੂੰ ਰੁਪਿਆ 73.15 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਰੁਖ਼ ਦਰਸਾਉਣ ਵਾਲੇ ਡਾਲਰ ਸੂਚਕਅੰਕ 0.04 ਫ਼ੀਸਦੀ ਦੇ ਵਾਧੇ ਨਾਲ 90.39 ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।