ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 6 ਪੈਸੇ ਟੁੱਟ ਕੇ 73.42 ਪ੍ਰਤੀ ਡਾਲਰ ''ਤੇ ਪਹੁੰਚਿਆ

Friday, Oct 16, 2020 - 01:14 PM (IST)

ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 6 ਪੈਸੇ ਟੁੱਟ ਕੇ 73.42 ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ — ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਲਾਗ ਦੇ ਨਵੇਂ ਮਾਮਲੇ ਦੁਬਾਰਾ ਤੋਂ ਤੇਜ਼ੀ ਨਾਲ ਆਉਣ ਕਰਕੇ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪਿਆ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 6 ਪੈਸੇ ਡਿੱਗ ਕੇ 73.42 ਪ੍ਰਤੀ ਡਾਲਰ 'ਤੇ ਰਿਹਾ। ਵਿਸ਼ਲੇਸ਼ਕਾਂ ਨੇ  ਕਿਹਾ ਕਿ ਯੂਰੋਜੋਨ 'ਚ ਕੋਵਿਡ-19 ਮਾਮਲਿਆਂ ਦੇ ਵਾਧੇ ਅਤੇ ਕਈ ਦੇਸ਼ਾਂ ਵਿਚ ਤਾਲਾਬੰਦੀ ਦੇ ਨਵੇਂ ਦੌਰ ਨੇ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪਾਇਆ ਹੈ। ਵੀਰਵਾਰ ਨੂੰ ਰੁਪਿਆ 73.36 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦਾ ਸੂਚਕਅੰਕ 0.05 ਫ਼ੀਸਦੀ ਡਿੱਗ ਕੇ 93.81 'ਤੇ ਆ ਗਿਆ। 

ਘਰੇਲੂ ਪੱਧਰ 'ਤੇ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 160.58 ਅੰਕਾਂ ਦੇ ਵਾਧੇ ਨਾਲ 39,888.99 'ਤੇ ਕਾਰੋਬਾਰ ਕਰ ਰਿਹਾ ਸੀ। ਐਨ.ਐਸ.ਈ. ਦਾ ਨਿਫਟੀ ਵੀ 45.75 ਅੰਕ ਵਧ ਕੇ 11,726.10 'ਤੇ ਪਹੁੰਚ ਗਿਆ ਸੀ। ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਵੀਰਵਾਰ ਨੂੰ ਪੂੰਜੀ ਬਾਜ਼ਾਰ ਵਿਚ ਸ਼ੁੱਧ ਵਿਕਰੇਤਾ ਰਹੇ। ਉਨ੍ਹਾਂ ਨੇ 604.07 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ। ਕੱਚਾ ਤੇਲ ਦੇ ਗਲੋਬਲ ਬੈਂਚ ਮਾਰਕ ਬੇਂ੍ਰਟ ਕਰੂਡ ਦਾ ਵਾਇਦਾ ਇਕ ਫ਼ੀਸਦੀ ਡਿੱਗ ਕੇ 42.73 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।  


author

Harinder Kaur

Content Editor

Related News