ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 15 ਪੈਸੇ ਦੇ ਵਾਧੇ ਨਾਲ 73.33 ਪ੍ਰਤੀ ਡਾਲਰ ''ਤੇ
Tuesday, Sep 15, 2020 - 02:07 PM (IST)
ਮੁੰਬਈ — ਅਮਰੀਕੀ ਮੁਦਰਾ 'ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸਕਾਰਾਤਮਕ ਰੁਝਾਨ ਦੇ ਚਲਦਿਆਂ ਮੰਗਲਵਾਰ ਭਾਵ ਅੱਜ ਰੁਪਿਆ 15 ਪੈਸੇ ਦੇ ਵਾਧੇ ਨਾਲ 73.33 ਪ੍ਰਤੀ ਡਾਲਰ ਮਜ਼ਬੂਤੀ ਨਾਲ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਮਾਰਕਿਟ ਲ'ਚ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 15 ਪੈਸੇ ਦੇ ਵਾਧੇ ਨਾਲ 73.33 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਸੋਮਵਾਰ ਨੂੰ ਰੁਪਿਆ 73.48 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਫਾਰੇਕਸ ਡੀਲਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਟੀਕੇ ਨਾਲ ਸੰਬੰਧਿਤ ਖ਼ਬਰਾਂ ਅਤੇ ਵਿਦੇਸ਼ੀ ਫੰਡਾਂ ਦੇ ਆਉਣ ਨਾਲ ਰੁਪਏ ਮਜ਼ਬੂਤ ਹੋਇਆ ਹੈ।