ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 8 ਪੈਸੇ ਦੀ ਤੇਜ਼ੀ ਨਾਲ 82.77 ਪ੍ਰਤੀ ਡਾਲਰ ''ਤੇ ਪੁੱਜਾ

Wednesday, May 24, 2023 - 10:41 AM (IST)

ਮੁੰਬਈ (ਭਾਸ਼ਾ) - ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 8 ਪੈਸੇ ਦੀ ਮਜ਼ਬੂਤੀ ਦੇ ਨਾਲ 82.77 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਨਿਵੇਸ਼ਕ ਮਈ 'ਚ ਅਮਰੀਕੀ ਫੈਡਰਲ ਰਿਜ਼ਰਵ ਦੀ ਹੋਈ ਬੈਠਕ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ। ਅਜਿਹੇ 'ਚ ਰੁਪਿਆ ਸੀਮਤ ਦਾਇਰੇ 'ਚ ਕਾਰੋਬਾਰ ਕਰ ਰਿਹਾ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਅੱਠ ਪੈਸੇ ਦੀ ਮਜ਼ਬੂਤੀ ਦੇ ਨਾਲ 82.77 ਪ੍ਰਤੀ ਡਾਲਰ 'ਤੇ ਖੁੱਲ੍ਹਿਆ। 

ਮੰਗਲਵਾਰ ਨੂੰ ਰੁਪਿਆ 82.85 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੀ ਤੁਲਨਾ ਵਿੱਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.03 ਫ਼ੀਸਦੀ ਦੇ ਨੁਕਸਾਨ ਨਾਲ 103.46 'ਤੇ ਆ ਗਿਆ। ਬ੍ਰੈਂਟ ਕਰੂਡ ਆਇਲ ਫਿਊਚਰਜ਼ 0.90 ਫ਼ੀਸਦੀ ਦੇ ਵਾਧੇ ਨਾਲ 77.53 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।


rajwinder kaur

Content Editor

Related News