ਬਾਜ਼ਾਰ ''ਚ ਵਾਧਾ, ਸੈਂਸੈਕਸ 33450 ਦੇ ਪਾਰ ਅਤੇ ਨਿਫਟੀ 10322 ''ਤੇ ਬੰਦ

12/11/2017 3:49:35 PM

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 205.49 ਅੰਕ ਯਾਨੀ 0.62 ਫੀਸਦੀ ਵੱਧ ਕੇ 33,455.79 'ਤੇ ਅਤੇ ਨਿਫਟੀ 56.60 ਅੰਕ ਯਾਨੀ 0.55 ਫੀਸਦੀ ਵਧ ਕੇ 10,322.25 'ਤੇ ਬੰਦ ਹੋਇਆ। ਬ੍ਰੋਕਰਾਂ ਦੇ ਅਨੁਸਾਰ ਅਮਰੀਕਾ 'ਚ ਨੌਕਰੀ ਦੇ ਅੰਕੜੇ ਬਿਹਤਰ ਹੋਣ ਦਾ ਅਸਰ ਵਾਲ ਸਟ੍ਰੀਟ 'ਤੇ ਦਿਖਿਆ ਜਿਸਦਾ ਨਿਵੇਸ਼ਕਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ। ਇਸ ਨਾਲ ਏਸ਼ੀਆਈ ਬਾਜ਼ਾਰਾਂ 'ਚ ਵੀ ਧਾਰਣਾ ਮਜ਼ਬੂਤ ਹੋਈ ਜਿਸਦਾ ਪ੍ਰਭਾਵ ਘਰੇਲੂ ਬਾਜ਼ਾਰ 'ਤੇ ਦਿਖਿਆ ਹੈ ਅਤੇ ਘਰੇਲੂ ਸੰਸਥਨਿਕ ਨਿਵੇਸ਼ਕਾਂ ਨੇ ਜਮ ਕੇ ਲਿਵਾਲੀ ਕੀਤੀ।
ਟਾਪ ਗੇਨਰਸ
ਅਰਬਿੰਦੋ ਫਾਰਮ, ਯੂ.ਪੀ.ਐੱਲ., ਟੀ.ਸੀ.ਐੱਸ. ਵਿਪਰੋ, ਐੱਮ.ਐਂਡ ਐੱਮ, ਐੱਚ.ਡੀ.ਐੱਫ.ਸੀ., ਲਿਊਪਿਤ
ਟਾਪ ਲੂਜ਼ਰਸ
ਭਾਰਤੀ ਇਨਫਰਾਟੇਕ, ਐੱਨ.ਟੀ.ਪੀ.ਸੀ, ਏਸ਼ੀਅਨ ਪੇਂਟਸ, ਓ.ਐੱਨ.ਜੀ.ਸੀ, ਹਿੰਡਾਲਕੋ, ਰਿਲਾਇੰਸ, ਭੇਲ


Related News