ਟੈਲੀਕਾਮ ਕੰਪਨੀਆਂ ਦੀ ਘਟੀ ਕਮਾਈ, ਮੋਬਾਈਲ ਕਾਲਿੰਗ ਅਤੇ SMS ਬਣ ਰਹੀ ਵਜ੍ਹਾ
Monday, Jul 10, 2023 - 02:02 PM (IST)
ਨਵੀਂ ਦਿੱਲੀ - ਪਿਛਲੇ 10 ਸਾਲਾਂ 'ਚ ਟੈਲੀਕਾਮ ਕੰਪਨੀਆਂ ਦੇ ਮਾਲੀਏ 'ਚ ਵਾਇਸ ਕਾਲ ਦੀ ਹਿੱਸੇਦਾਰੀ 80 ਫੀਸਦੀ ਤੱਕ ਘੱਟ ਗਈ ਹੈ। ਦੂਜੇ ਪਾਸੇ ਐਸਐਮਐਸ ਸੇਵਾ ਤੋਂ ਹੋਣ ਵਾਲੀ ਆਮਦਨ ਵਿੱਚ 94 ਫੀਸਦੀ ਦੀ ਕਮੀ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਜਾਰੀ ਸਰਕੂਲਰ ਮੁਤਾਬਕ ਇਹ ਗਿਰਾਵਟ ਪਿਛਲੇ 10 ਸਾਲਾਂ 'ਚ ਇੰਟਰਨੈੱਟ ਆਧਾਰਿਤ ਕਾਲਿੰਗ ਅਤੇ ਮੈਸੇਜਿੰਗ ਸੇਵਾਵਾਂ ਦੀ ਵਰਤੋਂ 'ਚ ਵਾਧੇ ਕਾਰਨ ਆਈ ਹੈ। TRAI ਦੇ ਅਨੁਸਾਰ ਇੰਟਰਨੈਟ ਵਰਤੋਂ ਤੋਂ ਔਸਤ ਆਮਦਨ ਪ੍ਰਤੀ ਉਪਭੋਗਤਾ (ARPU) ਜੂਨ, 2013 ਤਿਮਾਹੀ ਤੋਂ ਦਸੰਬਰ, 2022 ਤਿਮਾਹੀ ਤੱਕ 10 ਗੁਣਾ ਵਧਿਆ ਹੈ।
ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ
ਹਾਲ ਹੀ ਵਿੱਚ ਟਰਾਈ ਨੇ ਮੈਸੇਜਿੰਗ ਅਤੇ ਕਾਲਿੰਗ ਐਪਸ ਜਿਵੇਂ ਕਿ WhatsApp, Google Meet, Facetime ਆਦਿ ਨੂੰ ਨਿਯਮਤ ਕਰਨ ਲਈ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ਸਰਕੂਲਰ 'ਚ ਟਰਾਈ ਨੇ ਕਿਹਾ ਕਿ ਮੈਸੇਜਿੰਗ, ਵੌਇਸ ਕਾਲਿੰਗ ਲਈ 'ਓਵਰ ਦਾ ਟਾਪ' ਯਾਨੀ OTT (OTT) ਐਪਸ ਦੀ ਵਧਦੀ ਵਰਤੋਂ ਕਾਰਨ ਦੁਨੀਆ ਭਰ 'ਚ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਦੀ ਆਮਦਨ ਦਾ ਮੁੱਖ ਸਰੋਤ ਹੁਣ ਸੰਦੇਸ਼ਾਂ ਅਤੇ ਕਾਲਾਂ ਦੀ ਬਜਾਏ ਇੰਟਰਨੈੱਟ ਬਣ ਗਿਆ ਹੈ। ARPU ਦੇ ਸਾਰੇ ਪ੍ਰਮੁੱਖ ਹਿੱਸੇ 'ਚ ਜੂਨ 2013 ਤੋਂ ਦਸੰਬਰ 2022 ਤਿਮਾਹੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ARPU ਟੈਲੀਕਾਮ ਕੰਪਨੀਆਂ ਦੇ ਵਾਧੇ ਨੂੰ ਮਾਪਣ ਦਾ ਮੁੱਖ ਤਰੀਕਾ ਹੈ।
ਇਹ ਵੀ ਪੜ੍ਹੋ : ਟਮਾਟਰ-ਦਾਲ ਦੀਆਂ ਕੀਮਤਾਂ ਨੇ ਜੇਬ ’ਚ ਲਾਈ ਅੱਗ, ਹੁਣ ਚੌਲਾਂ ਦੀ ਥਾਲੀ ਵੀ ਹੋਵੇਗੀ ਮਹਿੰਗੀ
TRAI ਦੇ ਅਨੁਸਾਰ, ਟੈਲੀਕਾਮ ਕੰਪਨੀਆਂ ਦੇ ਕੁੱਲ ਮਾਲੀਏ ਵਿੱਚ ਇੰਟਰਨੈਟ ਦੀ ਕਮਾਈ ਦਾ ਹਿੱਸਾ 2013 ਵਿੱਚ 8.1 ਤੋਂ ਲਗਭਗ 10 ਗੁਣਾ ਵੱਧ ਕੇ ਦਸੰਬਰ 2022 ਵਿੱਚ 85.1 ਪ੍ਰਤੀਸ਼ਤ ਹੋ ਗਿਆ ਹੈ। ਹਾਲਾਂਕਿ ਇਸ ਦੌਰਾਨ ਟੈਲੀਕਾਮ ਕੰਪਨੀਆਂ ਦਾ ARPU 123.77 ਰੁਪਏ ਤੋਂ ਵਧ ਕੇ ਸਿਰਫ 146.96 ਰੁਪਏ ਹੋ ਗਿਆ ਹੈ। ਅੰਕੜਿਆਂ ਅਨੁਸਾਰ, ਜੂਨ 2013 ਤਿਮਾਹੀ ਅਤੇ ਦਸੰਬਰ 2022 ਤਿਮਾਹੀ ਦੇ ਵਿਚਕਾਰ, ਕਾਲਾਂ ਦਾ ਮਾਲੀਆ ਹਿੱਸਾ ਘਟ ਕੇ 14.79 ਰੁਪਏ, ਜਾਂ ਕੁੱਲ ARPU ਦਾ 10.1 ਪ੍ਰਤੀਸ਼ਤ ਰਹਿ ਗਿਆ। ਜੂਨ 2013 'ਚ ਇਹ ਕੁੱਲ ਮਾਲੀਆ ਦਾ 72.53 ਰੁਪਏ ਜਾਂ 58.6 ਫੀਸਦੀ ਸੀ। ਇਸੇ ਤਰ੍ਹਾਂ, ਸੁਨੇਹਾ ਸੇਵਾ ਜਾਂ ਐਸ.ਐਮ.ਐਸ ਦੇ ਮਾਲੀਏ ਵਿਚ ਹਿੱਸੇਦਾਰੀ ਏਆਰਪੀਯੂ ਦੇ 3.99 ਰੁਪਏ ਤੋਂ ਘੱਟ ਕੇ 23 ਪੈਸੇ ਰਹਿ ਗਈ ਹੈ।
ਇਹ ਵੀ ਪੜ੍ਹੋ : ਜੈੱਕ ਮਾ ਦੇ ਐਂਟ ਗਰੁੱਪ ਸਮੇਤ ਕਈ ਕੰਪਨੀਆਂ ’ਤੇ ਲੱਗਾ 98.5 ਕਰੋੜ ਡਾਲਰ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।