ਸ਼ੇਅਰ ਬਾਜ਼ਾਰ ’ਚ ਤੇਜ਼ੀ ਨਜ਼ਦੀਕੀ ਭਵਿੱਖ ’ਚ ਜਾਰੀ ਰਹੇਗੀ : ਵਿਸ਼ਲੇਸ਼ਕ
Monday, Oct 12, 2020 - 04:50 PM (IST)
ਨਵੀਂ ਦਿੱਲੀ (ਭਾਸ਼ਾ) - ਸ਼ੇਅਰ ਬਾਜ਼ਾਰ ’ਚ ਪਿਛਲੇ ਹਫਤੇ ਵੇਖੀ ਗਈ ਤੇਜ਼ੀ ਦੇ ਨਜ਼ਦੀਕੀ ਭਵਿੱਖ ’ਚ ਜਾਰੀ ਰਹਿਣ ਦੀ ਉਮੀਦ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਜ਼ਿਆਦਾ ਰਾਹਤ ਉਪਰਾਲਿਆਂ ਦੀ ਉਮੀਦ ਅਤੇ ਕੁੱਝ ਖਾਸ ਸ਼ੇਅਰਾਂ ’ਚ ਤੇਜ਼ੀ ਕਾਰਣ ਅਜਿਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦੀ ਨਜ਼ਰ ਪ੍ਰਮੁੱਖ ਆਈ. ਟੀ. ਕੰਪਨੀਆਂ ਦੇ ਤਿਮਾਹੀ ਨਤੀਜਿਆਂ ਅਤੇ ਵਿਆਪਕ ਆਰਥਿਕ ਅੰਕੜਿਆਂ ’ਤੇ ਰਹੇਗੀ।
ਬੀਤੇ ਹਫਤੇ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕਾਂ ’ਚ 4 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 1,812.44 ਅੰਕ ਜਾਂ 4.68 ਫੀਸਦੀ ਵਧਿਆ, ਜਦੋਂਕਿ ਨਿਫਟੀ ’ਚ 497.25 ਅੰਕ ਜਾਂ 4.35 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।
ਆਰ. ਬੀ. ਆਈ. ਦੀ ਕਰੰਸੀ ਨੀਤੀ ਅਤੇ ਬੈਂਕਿੰਗ ਖੇਤਰ ’ਚ ਨਕਦੀ ਨੂੰ ਬੜ੍ਹਾਵਾ ਦੇਣ ਲਈ ਚੁੱਕੇ ਗਏ ਕਦਮਾਂ ਨਾਲ ਸ਼ੁੱਕਰਵਾਰ ਨੂੰ ਲਗਾਤਾਰ 7ਵੇਂ ਦਿਨ ਬਾਜ਼ਾਰ ’ਚ ਤੇਜ਼ੀ ਰਹੀ, ਜੋ ਲੱਗਭੱਗ ਇਕ ਸਾਲ ’ਚ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਤੇਜ਼ੀ ਸੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਹੁਣ ਕੰਪਨੀਆਂ ਦੇ ਤਿਮਾਹੀ ਨਤੀਜਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਇਸ ਹਫਤੇ ਵਿਪਰੋ ਅਤੇ ਇਨਫੋਸਿਸ ਦੇ ਨਤੀਜੇ ਆਉਣਗੇ। ਇਸ ਦੇ ਨਾਲ ਹੀ ਵਿਆਪਕ ਆਰਥਿਕ ਅੰਕੜਿਆਂ ਅਤੇ ਕੌਮਾਂਤਰੀ ਰੁਝਾਨਾਂ ’ਤੇ ਵੀ ਨਜ਼ਰ ਰਹੇਗੀ।
ਇਹ ਵੀ ਦੇਖੋ : ਇੰਝ ਖ਼ਰੀਦ ਸਕਦੇ ਹੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ, ਜਾਣੋ ਕਿਵੇਂ
ਨਿਵੇਸ਼ਕ ਹੁਣ ਤਿਮਾਹੀ ਕਮਾਈ ਦੇ ਨਤੀਜਿਆਂ ’ਤੇ ਰੱਖਣਗੇ ਨਜ਼ਰ
ਉਨ੍ਹਾਂ ਕਿਹਾ ਕਿ ਬਾਜ਼ਾਰ ਦੇ ਅੱਗੇ ਸਾਕਾਰਾਤਮਕ ਰਹਿਣ ਦੀ ਉਮੀਦ ਹੈ ਪਰ ਕੁੱਝ ਖਾਸ ਸੈਕਟਰ ਜਾਂ ਸ਼ੇਅਰਾਂ ’ਚ ਤੇਜ਼ੀ ਰਹੇਗੀ। ਨਿਵੇਸ਼ਕ ਹੁਣ ਤਿਮਾਹੀ ਕਮਾਈ ਦੇ ਨਤੀਜਿਆਂ ’ਤੇ ਨਜ਼ਰ ਰੱਖਣਗੇ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਪ੍ਰਮੁੱਖ (ਪ੍ਰਚੂਨ ਸੋਧ) ਸਿੱਧਾਰਥ ਖੇਮਕਾ ਨੇ ਕਿਹਾ, ਅਮਰੀਕਾ ਅਤੇ ਭਾਰਤ ਸਰਕਾਰ, ਦੋਵਾਂ ਦੇ ਇਨ੍ਹਾਂ ਪੈਕੇਜਾਂ ਨਾਲ ਵਾਧੇ ਨੂੰ ਜ਼ੋਰ ਮਿਲੇਗਾ। ਇਸ ਹਫਤੇ ਭਾਰਤ ਦੇ ਮਹਿੰਗਾਈ ਅਤੇ ਉਦਯੋਗਿਕ ਉਤਪਾਦਨ ਦੇ ਅੰਕੜੇ ਆਉਣਗੇ, ਜਿਸ ’ਤੇ ਨਜ਼ਰ ਰਹੇਗੀ।’’
ਇਹ ਵੀ ਦੇਖੋ : ਖ਼ੁਸ਼ਖ਼ਬਰੀ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਤੇ ਸੂਬਿਆਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ