ਪੁਰਾਤਨ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੈਅ

Monday, Jul 19, 2021 - 06:15 PM (IST)

ਪੁਰਾਤਨ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੈਅ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਵਿੰਟੇਜ ਮੋਟਰ ਵਾਹਨਾਂ (ਪੁਰਾਤਨ ਪੀੜ੍ਹੀ ਦੇ ਵਾਹਨਾਂ) ਦੇ ਵਾਹਨਾਂ ਦੇ ਰੱਖ-ਰਖਾਅ ਅਤੇ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ, ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦਿੱਤਾ ਗਿਆ ਹੈ।

ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕੁਝ ਟਵੀਟ ’ਚ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਰਜਿਸਟ੍ਰੇਸ਼ਨ-ਪ੍ਰਕਿਰਿਆ ਨੂੰ ਨਿਯਮਿਤ ਕਰਨ ਲਈ ਕੋਈ ਨਿਯਮ ਮੌਜੂਦ ਨਹੀਂ ਹੈ। ਨਵੇਂ ਨਿਯਮ, ਪਹਿਲਾਂ ਤੋਂ ਰਜਿਸਟਰਡ ਵਾਹਨਾਂ ਲਈ ਪੁਰਾਣੇ ਨੰਬਰ ਨੂੰ ਬਣਾਈ ਰੱਖਣ ਅਤੇ ਨਵੇਂ ਰਜਿਸਟ੍ਰੇਸ਼ਨ ਲਈ ‘ਵੀ ਏ’ ਲੜੀ (ਵਿਸ਼ੇਸ਼ ਰਜਿਸਟ੍ਰੇਸ਼ਨ ਚਿੰਨ੍ਹ) ਸਮੇਤ ਸਰਲ ਪ੍ਰਕਿਰਿਆ ਦੀ ਸਹੂਲਤ ਦੇਣਗੇ।

ਇਹ ਵੀ ਪੜ੍ਹੋ : ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਉਨ੍ਹਾਂ ਕਿਹਾ ਕਿ ‘ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨੇ ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦਿੰਦੇ ਹੋਏ ਕੇਂਦਰੀ ਮੋਟਰ-ਵਾਹਨ ਨਿਯਮਾਵਲੀ (ਸੀ. ਐੱਮ. ਵੀ. ਆਰ.) 1989 ’ਚ ਸੋਧ ਕੀਤੀ ਹੈ।

ਇਸ ਦਾ ਉਦੇਸ਼ ਭਾਰਤ ’ਚ ਪੁਰਾਣੇ ਵਾਹਨਾਂ ਦੀ ਵਿਰਾਸਤ ਨੂੰ ਸੁਰੱਖਿਆ ਅਤੇ ਉਤਸ਼ਾਹ ਦੇਣਾ ਹੈ। ਮੰਤਰਾਲਾ ਦੇ ਇਕ ਰਿਲੀਜ਼ ਅਨੁਸਾਰ ਨਵੇਂ ਨਿਯਮਾਂ ਦੇ ਤਹਿਤ ਸਾਰੇ ਦੁਪਹੀਆ/ਚੌਪਹੀਆ ਵਾਹਨ ਜੋ 50 ਸਾਲ ਜਾਂ ਉਸ ਤੋਂ ਜ਼ਿਆਦਾ ਪੁਰਾਣੇ ਹਨ ਅਤੇ ਆਪਣੇ ਮੂਲ ਰੂਪ ’ਚ ਸੁਰੱਖਿਅਤ ਰੱਖੇ ਗਏ ਅਤੇ ਜਿਨ੍ਹਾਂ ’ਚ ਕੋਈ ਮਹੱਤਵਪੂਰਣ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਮਾਨਸੂਨ ਦੀ ਬਰਸਾਤ ’ਚ ਕਮੀ ਨੇ ਵਧਾਈ ਚਿੰਤਾ, ਵਧ ਸਕਦੀ ਹੈ ਮਹਿੰਗਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News