ਪ੍ਰਧਾਨ ਨੇ ਕੇਂਦਰ ਦੀਆਂ ਵਿਕਾਸ ਯੋਜਨਾਵਾਂ ਲਈ ਲੋਕਾਂ ਤੋਂ ਮੰਗਿਆ ਸਹਿਯੋਗ

Tuesday, Aug 29, 2017 - 11:25 AM (IST)

ਪ੍ਰਧਾਨ ਨੇ ਕੇਂਦਰ ਦੀਆਂ ਵਿਕਾਸ ਯੋਜਨਾਵਾਂ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਸ਼ਿਮਲਾ-ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਸੰਕਲਪ ਨਾਲ ਕਾਮਯਾਬੀ ਪ੍ਰੋਗਰਾਮ ਦੀ ਸਫਲਤਾ ਲਈ ਕੋਸ਼ਿਸ਼ ਕਰਨੀ ਚਾਹੀਦੀ, ਤਾਂ ਜੋ ਅਗਲੇ ਪੰਜ ਸਾਲਾ 'ਚ ਪੂਰਾ ਬਦਲਾਅ ਲਿਆਂਦਾ ਜਾ ਸਕੇ। ਇਸ ਮੌਕੇ 'ਤੇ ਪ੍ਰਧਾਨ ਨੇ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 40 ਮਹੀਨੇ ਦੀਆਂ ਉਪਲੱਬੀਆਂ ਦੇ ਬਾਰੇ 'ਚ ਵੀ ਦੱਸਿਆ। ਇਥੇ ਇਕ ਸੈਮੀਨਾਰ 'ਚ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਲ, ਪਖਾਨਾ, ਸਿਹਤ, ਸਿੱਖਿਆ, ਬਿਜਲੀ, ਸਵੱਛ ਵਾਤਾਵਰਣ, ਸੜਕ ਅਤੇ ਰੋਜ਼ਗਾਰ ਉਪਲੱਬਧ ਕਰਵਾਉਣ ਲਈ ਇਸ ਨੂੰ ਮਹੱਤਵਪੂਰਨ ਪ੍ਰੋਗਰਾਮ ਦੀ ਰੂਪ ਰੇਖਾ ਖਿੱਚੀ ਹੈ।


Related News