ਹੜ੍ਹ ਪ੍ਰਭਾਵਿਤ ਇਲਾਕੇ ''ਚ ਰਾਹਤ ਸਮੱਗਰੀ ਵੰਡਣ ਦੌਰਾਨ ਮੌਕੇ ''ਤੇ ਪਹੁੰਚ ਗਏ ADC, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
Saturday, Sep 06, 2025 - 03:14 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਜਿੱਥੇ ਰਾਵੀ ਦਰਿਆ ਵੱਲੋਂ ਇਲਾਕੇ ਦੇ ਕਈ ਪਿੰਡਾਂ ਅੰਦਰ ਹੜ੍ਹ ਦੀ ਮਾਰ ਹੇਠਾਂ ਲਹਿਣ ਕਰਕੇ ਜਿੱਥੇ ਕਈ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ ਹੈ, ਉਥੇ ਹੀ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਰਹਿਤ ਸਮੱਗਰੀ ਜਦੋਂ ਕਰਮਚਾਰੀ ਵੰਡ ਰਹੇ ਸਨ ਤਾਂ ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਪਹੁੰਚ ਗਏ।
ਇਹ ਵੀ ਪੜ੍ਹੋ : ਸਸਰਾਲੀ ਕਲੋਨੀ 'ਚ ਸਤਲੁਜ ਦਾ ਪਾਣੀ ਹੋਇਆ ਓਵਰਫਲੋ, ਨਾਲ ਲੱਗਦੇ ਇਲਾਕਿਆਂ 'ਚ ਬਣਿਆ ਹੜ੍ਹ ਦਾ ਖਤਰਾ!
ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦੇ ਹੋਏ ਕੈਂਪ ਲਗਾਏ ਜਾਣਗੇ ਅਤੇ ਪਸ਼ੂਆਂ ਲਈ ਵੱਧ ਤੋਂ ਵੱਧ ਚਾਰਾ ਭੇਜਿਆ ਜਾਏਗਾ, ਕਿਉਂਕਿ ਇਸ ਹੜ੍ਹ ਦੀ ਮਾਰ ਹੇਠਾਂ ਜਿੱਥੇ ਲੋਕ ਆਏ ਹਨ, ਉਥੇ ਹੀ ਪਸ਼ੂਆਂ ਦਾ ਚਾਰਾ ਸਮੇਤ ਹੋਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਪਾਣੀ ਦਾ ਪੱਧਰ ਘੱਟ ਗਿਆ ਹੈ, ਉਥੇ ਤੁਰੰਤ ਹੀ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਰਾਹਤ ਸਮੱਗਰੀ ਸਮੇਤ ਹੋਰ ਹਰ ਸਹੂਲਤ ਪਹੁੰਚਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8