ਕੋਰੋਨਾ ਖ਼ਿਲਾਫ਼ ਜੰਗ ਦਰਮਿਆਨ ਅੱਗੇ ਆਈਆਂ ਤੇਲ ਕੰਪਨੀਆਂ, ਇਸ ਤਰ੍ਹਾਂ ਕਰ ਰਹੀਆਂ ਹਨ ਮਦਦ

Monday, Apr 26, 2021 - 06:33 PM (IST)

ਕੋਰੋਨਾ ਖ਼ਿਲਾਫ਼ ਜੰਗ ਦਰਮਿਆਨ ਅੱਗੇ ਆਈਆਂ ਤੇਲ ਕੰਪਨੀਆਂ, ਇਸ ਤਰ੍ਹਾਂ ਕਰ ਰਹੀਆਂ ਹਨ ਮਦਦ

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਖ਼ਤਕਨਾਕ ਪੱਧਰ ਤੱਕ ਪਹੁੰਚ ਗਈ ਹੈ। ਇਸ ਦਰਮਿਆਨ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਡਾਕਟਰੀ ਜ਼ਰੂਰਤਾਂ ਲਈ ਆਪਣੇ ਪਲਾਂਟ ਤੋਂ 965 ਟਨ ਆਕਸੀਜਨ ਭੇਜ ਰਹੀਆਂ ਹਨ। ਪੈਟਰੋਲੀਅਮ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਕਿਹਾ ਹੈ ਕਿ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਅਤੇ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਪਲਾਈ ਚੇਨ ਵਿਚ ਜਿਹੜੇ ਅਣਦੇਖੇ ਸਥਾਨ ਰਹਿ ਗਏ ਹਨ ਉਨ੍ਹਾਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ 

ਮੰਤਰਾਲੇ ਨੇ ਕਿਹਾ, 'ਪੈਟਰੋਲੀਅਮ ਸੈਕਟਰ ਇਸ ਵੇਲੇ ਰੋਜ਼ਾਨਾ 965 ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ। ਤੇਲ ਕੰਪਨੀਆਂ ਦੀਆਂ ਰਿਫਾਇਨਰੀਆਂ ਅਤੇ ਪਲਾਂਟ ਨੇ ਮੈਡੀਕਲ ਸੈਕਟਰ ਵਿਚ ਇਸਤੇਮਾਲ ਹੋਣ ਵਾਲੇ ਤਰਲ ਆਕਸੀਜਨ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ ਜਦਕਿ ਉਦਯੋਗਿਕ ਵਰਤੋਂ ਦੀਆਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਘਟਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਖ਼ੇਤਰ ਦੇ ਸਾਰੇ ਪੈਟਰੋਲੀਅਮ ਉਦਯੋਗ ਦੇਸ਼ ਭਰ ਵਿਚ 93 ਸਥਾਨਾਂ 'ਤੇ ਡਾਕਟਰੀ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਲਈ ਕੰਮ ਕਰ ਰਹੇ ਹਨ। ਇਸ ਦੇ ਜ਼ਰੀਏ ਹਸਪਤਾਲਾਂ ਵਿਚ ਡਾਕਟਰੀ ਸ਼੍ਰੇਣੀ ਦੀ ਆਕਸੀਜਨ ਸਪਲਾਈ ਵਿਵਸਥਾ ਨੂੰ ਮਜ਼ਬੂਤ ਕੀਤੀ ਜਾ ਸਕੇਗਾ।

ਇਹ ਵੀ ਪੜ੍ਹੋ : ਭਾਰਤ ਨਾਲ ਮਿਲ ਕੇ ਕੋਰੋਨਾ ਖ਼ਿਲਾਫ਼ ਜੰਗ ਲੜਣਗੇ ਗੂਗਲ ਅਤੇ ਮਾਈਕ੍ਰੋਸਾਫਟ, 135 ਕਰੋੜ ਰਾਹਤ ਫੰਡ ਦਾ ਕੀਤਾ ਐਲਾਨ

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੀ ਬੀਨਾ ਰਿਫਾਈਨਰੀ ਕੋਵਿਡ -19 ਹਸਪਤਾਲ ਨੂੰ ਰੋਜ਼ਾਨਾ 10 ਹਜ਼ਾਰ ਟਨ ਗੈਸ ਆਕਸੀਜਨ ਅਤੇ ਚਾਰ ਲੱਖ ਲੀਟਰ ਪੀਣ ਵਾਲਾ ਪਾਣੀ ਸਪਲਾਈ ਕਰ ਰਹੀ ਹੈ। ਇਕ ਹਜ਼ਾਰ ਬਿਸਤਰਿਆਂ ਵਾਲਾ ਇਹ ਹਸਪਤਾਲ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਿਫਾਇਨਰੀ ਨੇੜੇ ਬਣਾਇਆ ਜਾ ਰਿਹਾ ਹੈ। ਇੰਡੀਅਨ ਆਇਲ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਵਿਚ ਆ ਰਹੀਆਂ ਵੱਖ ਵੱਖ ਸਹੂਲਤਾਂ, ਆਵਾਜਾਈ ਅਤੇ ਸਪਲਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News