ਡੀਮੈਟ ਖਾਤਿਆਂ ਦੀ ਗਿਣਤੀ ਦਸੰਬਰ 'ਚ 34 ਫੀਸਦੀ ਵਧ ਕੇ 10. 8 ਕਰੋੜ ਹੋਈ

Sunday, Jan 15, 2023 - 05:36 PM (IST)

ਡੀਮੈਟ ਖਾਤਿਆਂ ਦੀ ਗਿਣਤੀ ਦਸੰਬਰ 'ਚ 34 ਫੀਸਦੀ ਵਧ ਕੇ 10. 8 ਕਰੋੜ ਹੋਈ

ਬਿਜ਼ਨੈੱਸ- ਸ਼ੇਅਰ ਵਪਾਰ ਲਈ ਇਸਤੇਮਾਲ ਹੋਣ ਵਾਲੇ ਡੀਮੈਟ ਖਾਤਿਆਂ ਦੀ ਗਿਣਤੀ ਦਸੰਬਰ 2022 'ਚ ਵਧ ਕੇ 10.8 ਕਰੋੜ ਹੋ ਗਈ ਹੈ ਜੋ ਸਾਲਾਨਾ ਆਧਾਰ 34 ਫੀਸਦੀ ਵਾਧੇ ਨੂੰ ਦਰਸਾਉਂਦੀ ਹੈ। ਇੱਕ ਵਿਸ਼ਲੇਸ਼ਣ ਰਿਪੋਰਟ ਦੇ ਅਨੁਸਾਰ ਸਟਾਕ ਬਾਜ਼ਾਰਾਂ ਤੋਂ ਆਕਰਸ਼ਕ ਰਿਟਰਨ ਮਿਲਣ, ਖਾਤਾ ਖੋਲ੍ਹਣ ਦੀ ਪ੍ਰਕਿਰਿਆ 'ਚ ਆਸਾਨੀ ਅਤੇ ਵਿੱਤੀ ਬਚਤ 'ਚ ਵਾਧੇ ਦੇ ਕਾਰਨ ਡੀਮੈਟ ਖਾਤਿਆਂ ਦੀ ਗਿਣਤੀ ਇੰਨਾ ਤੇਜ਼ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਦਸੰਬਰ 'ਚ ਅਜਿਹੇ ਖਾਤਿਆਂ 'ਚ ਕ੍ਰਮਵਾਰ ਵਾਧਾ ਦਰ ਜ਼ਿਆਦਾ ਸੀ। ਹਾਲਾਂਕਿ ਇਹ ਵਿੱਤੀ ਸਾਲ 2021-22 ਲਈ 29 ਲੱਖ ਦੀ ਔਸਤ ਖਾਤੇ ਦੀ ਗਿਣਤੀ ਤੋਂ ਘੱਟ ਹੈ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਇੱਕ ਵਿਸ਼ਲੇਸ਼ਣ 'ਚ ਕਿਹਾ ਗਿਆ ਹੈ ਕਿ ਦਸੰਬਰ, 2022 'ਚ ਅਜਿਹੇ ਖਾਤਿਆਂ 'ਚ ਕ੍ਰਮਵਾਰ ਵਾਧਾ 21 ਲੱਖ ਸੀ, ਜਦੋਂ ਕਿ ਅਕਤੂਬਰ ਅਤੇ ਨਵੰਬਰ 'ਚ 18-18 ਲੱਖ ਅਤੇ ਸਤੰਬਰ 'ਚ 20 ਲੱਖ ਸੀ।
ਯੈੱਸ ਸਕਿਓਰਿਟੀਜ਼ ਦੀ ਪੀ.ਆਰ.ਐੱਸ ਇਕੁਇਟੀ ਰਿਸਰਚ ਦੀ ਮੁਖੀ ਨਿਸਤਾਸ਼ਾ ਸ਼ੰਕਰ ਦਾ ਮੰਨਣਾ ਹੈ ਕਿ ਮਾਸਿਕ ਖਾਤੇ ਦੀ ਵਿਕਾਸ ਦਰ 'ਚ ਆਈ ਗਿਰਾਵਟ ਮੁੱਖ ਤੌਰ 'ਤੇ ਰੂਸ-ਯੂਕ੍ਰੇਨ ਯੁੱਧ, ਉੱਚ ਵਿਆਜ ਦਰ ਦੇ ਮਾਹੌਲ ਅਤੇ ਵਧਦੀ ਮਹਿੰਗਾਈ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਨੀਤੀਆਂ ਦੀ ਅਸਥਿਰਤਾ ਕਾਰਨ ਰਹੀ ਹੈ। 
ਆਨੰਦ ਰਾਠੀ ਸ਼ੇਅਰਜ਼ ਐਂਡ ਸਟਾਕ ਬ੍ਰੋਕਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਨਿਵੇਸ਼ ਸੇਵਾਵਾਂ) ਰੂਪ ਭੂਟੇਰਾ ਨੇ ਕਿਹਾ ਕਿ ਸਾਲ 2022 'ਚ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈ.ਪੀ.ਓ) ਦੀ ਗਿਣਤੀ 'ਚ ਇੱਕ ਸਾਲ ਪਹਿਲਾਂ ਦੀ ਤੁਲਨਾ 'ਚ ਕਮੀ ਨੇ ਡੀਮੈਟ ਦੀ ਵਿਕਾਸ ਦਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿਛਲੇ ਕੁਝ ਮਹੀਨਿਆਂ 'ਚ ਖਾਤੇ ਪ੍ਰਭਾਵਿਤ ਹੋਏ ਹਨ।
ਅੰਕੜਿਆਂ ਅਨੁਸਾਰ ਦਸੰਬਰ 2022 'ਚ ਡੀਮੈਟ ਖਾਤਿਆਂ ਦੀ ਗਿਣਤੀ ਦਸੰਬਰ 2021 'ਚ 8.1 ਕਰੋੜ ਦੇ ਮੁਕਾਬਲੇ 34 ਫੀਸਦੀ ਵਧ ਕੇ 10.8 ਕਰੋੜ ਹੋ ਗਈ। ਇਕੁਇਟੀ ਬਾਜ਼ਾਰਾਂ ਤੋਂ ਆਕਰਸ਼ਕ ਰਿਟਰਨ ਅਤੇ ਗਾਹਕਾਂ ਲਈ ਬ੍ਰੋਕਰਾਂ ਦੁਆਰਾ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਦੀ ਸੌਖ ਕਾਰਨ ਪਿਛਲੇ ਸਾਲ ਡੀਮੈਟ ਖਾਤਿਆਂ 'ਚ ਵਾਧਾ ਹੋਇਆ ਹੈ। ਹਾਲਾਂਕਿ, ਡੀਮੈਟ ਖਾਤਿਆਂ ਦੀ ਵਧਦੀ ਗਿਣਤੀ ਦੇ ਵਿਚਕਾਰ ਐੱਨ.ਐੱਸ.ਈ 'ਤੇ ਸਰਗਰਮ ਗਾਹਕਾਂ ਦੀ ਗਿਣਤੀ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਘਟ ਰਹੀ ਹੈ।


author

Aarti dhillon

Content Editor

Related News