ਡਾਓ 50 ਅੰਕ ਚੜ੍ਹ ਕੇ ਬੰਦ, ਲਾਲ ਨਿਸ਼ਾਨ ''ਚ ਫਿਸਲਿਆ ਨੈਸਡੈਕ
Friday, Aug 23, 2019 - 09:20 AM (IST)

ਮੁੰਬਈ — ਏਸ਼ੀਆਈ ਬਜ਼ਾਰਾਂ 'ਚ ਅੱਜ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। SGX NIFTY 'ਤੇ ਦਬਾਅ ਨਜ਼ਰ ਆ ਰਿਹਾ ਹੈ। JEROME POWELL ਦੇ ਭਾਸ਼ਣ ਤੋਂ ਪਹਿਲਾਂ ਕਲ੍ਹ ਯੂ.ਐਸ. ਮਾਰਕਿਟ 'ਚ ਚੌਕੰਣਾ ਕਾਰੋਬਾਰ ਦੇਖਣ ਨੂੰ ਮਿਲਿਆਸ਼ ਕੱਲ੍ਹ ਦੇ ਕਾਰੋਬਾਰ 'ਚ ਡਾਓ 50 ਅੰਕ ਚੜ੍ਹ ਕੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸਡੈਕ ਲਾਲ ਨਿਸ਼ਾਨ 'ਚ ਫਿਸਲ ਗਿਆ। Jackson Hole 'ਚ US Fed ਦੀ ਤਿੰਨ ਦਿਨਾਂ ਬੈਠਕ ਜਾਰੀ ਹੈ। ਅੱਜ ਫੈਡ ਚੇਅਰਮੈਨ Jerome Powell ਭਾਸ਼ਣ ਦੇਣਗੇ।
ਦੂਜੇ ਪਾਸੇ ਯੀਲਡ ਕਰਵ ਇਨਵਰਸ ਤੋਂ ਮੰਦੀ ਦੇ ਸੰਕੇਤ ਮਿਲ ਰਹੇ ਹਨ। 10 ਸਾਲ ਦਾ ਬਾਂਡ ਯੀਲਡ 2 ਸਾਲ ਤੋਂ ਘੱਟ ਹੋ ਗਿਆ ਹੈ। ਇਸ ਦੌਰਾਨ ਅਮਰੀਕਾ-ਚੀਨ ਟ੍ਰੇਡ ਵਾਰ ਵੀ ਵਧਦਾ ਜਾ ਰਿਹਾ ਹੈ। ਚੀਨ ਨੇ ਅਮਰੀਕਾ 'ਤੇ ਪਲਟਵਾਰ ਦੀ ਚਿਤਾਵਨੀ ਦਿੱਤੀ ਹੈ। ਜਾਪਾਨ ਅਤੇ ਕੋਰਿਆ ਵੀ ਆਹਮੋ-ਸਾਹਮਣੇ ਆ ਗਏ ਹਨ। ਦੱਖਣੀ ਕੋਰਿਆ ਨੇ ਜਾਪਾਨ ਦੇ ਨਾਲ intelligence Sharing ਡੀਲ ਰੱਦ ਕਰ ਦਿੱਤੀ ਹੈ।
ਇਸ ਦੌਰਾਨ Sterling 'ਚ ਮਜ਼ਬੂਤੀ ਆਈ ਹੈ। Sterling ਡਾਲਰ ਦੇ ਮੁਕਾਬਲੇ 3 ਹਫਤੇ ਦੀ ਉਚਾਈ 'ਤੇ ਚਲਾ ਗਿਆ ਹੈ। Brexit 'ਤੇ Angela Merkel ਦੇ ਬਿਆਨ ਨਾਲ ਇਹ ਉਛਾਲ ਆਇਆ ਹੈ। ਦੂਜੇ ਪਾਸੇ ਕੱਲ੍ਹ ਤੋਂ ਫਰਾਂਸ 'ਚ ਜੀ-7 ਸਮਿਟ ਹੋਣ ਵਾਲੀ ਹੈ। ਇਹ ਸਮਿਟ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਸਕਦੀ ਹੈ।