ਰਿਕਾਰਡ ਉਚਾਈ ਤੇ ਬੰਦ ਹੋਇਆ ਬਾਜ਼ਾਰ, ਸੈਂਸੈਕਸ 52700 ਦੇ ਪਾਰ

Tuesday, Jun 15, 2021 - 04:59 PM (IST)

ਮੁੰਬਈ - ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਨਵੀਂ ਉਚਾਈ 'ਤੇ ਬੰਦ ਹੋਇਆ। ਬੀ.ਐਸ.ਸੀ. ਦਾ ਸੈਂਸੈਕਸ 0.42% ਭਾਵ 221 ਅੰਕਾਂ ਦੀ ਛਲਾਂਗ ਨਾਲ 52,773 'ਤੇ ਬੰਦ ਹੋਇਆ। ਐਨ.ਐਸ.ਈ. ਦਾ ਨਿਫਟੀ 57 ਅੰਕ ਭਾਵ 0.36% ਦੀ ਤੇਜ਼ੀ ਦੇ ਨਾਲ 15,869 'ਤੇ ਬੰਦ ਹੋਇਆ ਹੈ। ਇਹ ਮਾਰਕੀਟ ਦੇ ਬੰਦ ਹੋਣ ਦਾ ਸਭ ਤੋਂ ਉੱਚ ਪੱਧਰ ਹੈ। ਅੱਜ ਸੈਂਸੈਕਸ ਲਗਾਤਾਰ ਤੀਜੇ ਦਿਨ ਰਿਕਾਰਡ ਪੱਧਰ 'ਤੇ ਬੰਦ ਹੋਇਆ। ਪਿਛਲੇ ਹਫਤੇ ਬੀ ਐਸ ਸੀ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 374.71 ਅੰਕ ਭਾਵ 0.71% ਦੇ ਲਾਭ ਵਿਚ ਰਿਹਾ ਸੀ। ਬੈਂਕਿੰਗ ਸਟਾਕਾਂ 'ਚ ਭਾਰੀ ਖਰੀਦ ਹੋਈ। ਤੇਜੀ ਦਾ ਸਮਰਥਨ RIL ਵਰਗੇ ਸ਼ੇਅਰਾ ਦੀ ਖਰੀਦ ਦਾ ਸਮਰਥਨ ਮਿਲਿਆ। 
ਟਾਪ ਗੇਨਰਜ਼

ਏਸ਼ੀਅਨ ਪੇਂਟ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਲਾਈਫ, ਐਚ.ਯੂ.ਐਲ.

ਟਾਪ ਲੂਜ਼ਰਜ਼

ਡਿਵੀਜ਼ ਲੈਬ, ਕੋਲ ਇੰਡੀਆ, ਬਜਾਜ ਫਿਨਸਰਵ, ਹਿੰਡਾਲਕੋ , ਡਾ. ਰੈਡੀਜ਼ ਲੈਬ

ਘਰੇਲੂ ਸਟਾਕ ਮਾਰਕੀਟ ਵਿਚ ਖ਼ਰੀਦਦਾਰੀ ਹੋਈ। ਨਿਫਟੀ ਦੇ ਮਿਡਲ ਅਤੇ ਸਮਾਲ ਕੈਪ ਇੰਡੈਕਸ ਵਿਚ ਲਗਭਗ ਅੱਧੇ ਫੀਸਦੀ ਦੀ ਮਜ਼ਬੂਤੀ ਰਹੀ। ਨਿਫਟੀ ਦੇ ਸਮਾਲ ਕੈਪ ਇੰਡੈਕਸ ਨੇ ਅੱਜ 9,811 ਦੀ ਇਕ ਆਲ-ਟਾਈਮ ਉੱਚ ਪੱਧਰ ਬਣਾਇਆ। ਨਿਫਟੀ ਦਾ ਮਿਡ ਕੈਪ ਇੰਡੈਕਸ ਆਲ ਟਾਈਮ ਉੱਚ ਪੱਧਰ ਤੋਂ 40 ਅੰਕ ਪਿੱਛੇ ਰਹਿ ਗਿਆ। 

ਹਰੇ ਨਿਸ਼ਾਨ 'ਤੇ ਖੁੱਲ੍ਹਾ ਸੀ ਬਾਜ਼ਾਰ

ਸਟਾਕ ਮਾਰਕੀਟ ਸ਼ੁਰੂਆਤੀ ਕਾਰੋਬਾਰ ਵਿਚ ਰਿਕਾਰਡ ਉੱਚੇ ਪੱਧਰ 'ਤੇ ਖੁੱਲ੍ਹਿਆ। ਸੈਂਸੈਕਸ 196.08 ਅੰਕ  ਭਾਵ 0.37 ਪ੍ਰਤੀਸ਼ਤ ਦੀ ਤੇਜ਼ੀ ਨਾਲ 52747.61 'ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 58.00 ਅੰਕ ਭਾਵ 0.75 ਫੀਸਦੀ ਦੀ ਤੇਜ਼ੀ ਨਾਲ 15869.90 'ਤੇ ਖੁੱਲ੍ਹਿਆ ਸੀ।

ਅਡਾਨੀ ਸਮੂਹ ਦੀਆਂ ਕੁਝ ਕੰਪਨੀਆਂ ਦੇ ਸ਼ੇਅਰਾਂ ਵਿਚ ਅੱਜ ਵੀ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ ਵਿਚ ਅਡਾਨੀ ਪਾਵਰ ਦੇ ਸ਼ੇਅਰ 5%, ਅਡਾਨੀ ਟ੍ਰਾਂਸਮਿਸ਼ਨ 5% ਅਤੇ ਅਡਾਨੀ ਟੋਟਲ ਗੈਸ 5% ਕਮਜ਼ੋਰ ਰਹੇ। ਸੋਮਵਾਰ ਨੂੰ, ਸਟਾਕ ਮਾਰਕੀਟ ਮਾਮੂਲੀ ਵਾਧੇ ਦੇ ਨਾਲ ਬੰਦ ਹੋਏ। 


Harinder Kaur

Content Editor

Related News