ਇਕ ਮਹੀਨੇ ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਘਟਿਆ

02/26/2023 11:58:37 AM

ਨਵੀਂ ਦਿੱਲੀ (ਇੰਟ.) – ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਲੈ ਕੇ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਆਏ ਇਕ ਮਹੀਨਾ ਪਹਿਲਾਂ ਪੂਰੀ ਹੋ ਗਈ ਹੈ। 24 ਜਨਵਰੀ ਨੂੰ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ’ਚ ਹੇਰਾਫੇਰੀ ਦਾ ਦੋਸ਼ ਲਾਇਆ ਸੀ। ਤੁਹਾਨੂੰ ਦੱਸ ਦਈਏ ਕਿ ਉਦੋਂ ਤੋਂ ਕੰਪਨੀਆਂ ਦੇ ਸ਼ੇਅਰਾਂ ’ਚ ਵਿਕਰੀ ਨਾਲ ਗਰੁੱਪ ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਰੁਪਏ ਡਿਗ ਚੁੱਕਾ ਹੈ। ਇਸ ਦਾ ਅਸਰ ਗੌਤਮ ਅਡਾਨੀ ਦੀ ਜਾਇਦਾਦ ’ਤੇ ਵੀ ਹੋਇਆ ਹੈ। ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਕ ਅਮੀਰਾਂ ਦੀ ਸੂਚੀ ’ਚ ਗੌਤਮ ਅਡਾਨੀ 2 ਨੰਬਰ ਤੋਂ ਡਿਗ ਕੇ 30ਵੇਂ ਨੰਬਰ ’ਤੇ ਪੁੱਜ ਗਏ ਹਨ। ਇਹ ਗਿਰਾਵਟ ਗਰੁੱਪ ਕੰਪਨੀਆਂ ਦੇ ਸ਼ੇਅਰਾਂ ’ਚ ਲਗਾਤਾਰ ਵਿਕਰੀ ਆਉਣ ਨਾਲ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਣ 24 ਜਨਵਰੀ ਤੋਂ ਪਹਿਲਾਂ ਲਗਭਗ 19 ਲੱਖ ਕਰੋੜ ਰੁਪਏ ਤੋਂ ਵੱਧ ਸੀ ਪਰ ਰਿਪੋਰਟ ਆਉਣ ਤੋਂ ਇਕ ਮਹੀਨੇ ਬਾਅਦ ਘਟ ਕੇ ਲਗਭਗ 7.2 ਲੱਖ ਕਰੋੜ ਰੁਪਏ ਰਹਿ ਗਿਆ ਹੈ। ਕਈ ਕੰਪਨੀਆਂਦੇ ਸਟਾਕ ਆਪਣੇ 52 ਹਫਤਿਆਂ ਦੀ ਉਚਾਈ ਦੀ ਤੁਲਣਾ ’ਚ 82 ਫੀਸਦੀ ਤੱਕ ਟੁੱਟ ਗਏਹਨ।

ਇਹ ਵੀ ਪੜ੍ਹੋ : ਚੀਨ ਦੀ ਵੱਡੀ ਕੰਪਨੀ Paytm 'ਚ ਵੇਚ ਸਕਦੀ ਹੈ ਹਿੱਸੇਦਾਰੀ

ਭਾਰਤ ਦਾ ਐੱਮ. ਕੈਪ. ਵੀ 20.4 ਟ੍ਰਿਲੀਅਨ ਡਿਗਿਆ

ਨਤੀਜੇ ਵਜੋਂ ਇਸ ਮਿਆਦ ਦੌਰਾਨ ਭਾਰਤ ਦਾ ਐੱਮ. ਕੈਪ. ਵੀ 20.4 ਟ੍ਰਿਲੀਅਨ ਡਿਗ ਕੇ 280.4 ਟ੍ਰਿਲੀਅਨ ਤੋਂ 260 ਟ੍ਰਿਲੀਅਨ ਰੁਪਏ ਹੋ ਗਿਆ ਹੈ। ਗਲੋਬਲ ਐੱਮ. ਕੈਪ. ਲੀਗ ਟੇਬਲ ’ਤੇ ਦੇਸ਼ ਦੀ ਰੈਂਕਿੰਗ 5ਵੇਂ ਸਥਾਨ ਤੋਂ ਡਿਗ ਕੇ 7ਵੇਂ ਸਥਾਨ ’ਤੇ ਆ ਗਈ। ਇਸ ਗਿਰਾਵਟ ਦਾ ਵੱਡਾ ਕਾਰਣ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਗਿਰਾਵਟ ਹੈ। ਨਿਫਟੀ 500 ਇੰਡੈਕਸ (ਦੇਸ਼ ਦੇ ਚੋਟੀ ਦੇ 500 ਸ਼ੇਅਰਾਂ ਦੇ ਪ੍ਰਦਰਸ਼ਨ ਲਈ ਇਕ ਗੇਜ਼) 24 ਜਨਵਰੀ ਤੋਂ ਲਗਭਗ 5 ਫੀਸਦੀ ਟੁੱਟ ਗਿਆ ਹੈ। 30 ਜਨਵਰੀ ਨੂੰ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਿਹਾ ਸੀ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਕੁੱਲ ਖਰੀਦ ਮੁੱਲ 30,127 ਕਰੋੜ ਰੁਪਏ ਸੀ ਜੋ ਹੁਣ ਘਟ ਕੇ ਲਗਭਗ 25,000 ਕਰੋੜ ਰੁਪਏ ਰਹਿ ਗਿਆ ਹੈ। ਇਹ ਯਕੀਨੀ ਕਰਨ ਲਈ ਕੋਈ ਇਹ ਪਤਾ ਨਹੀਂ ਲਗਾ ਸਕਦਾ ਹੈ ਕਿ ਹਿੰਡਨਬਰਗ ਰਿਪੋਰਟ ਜਾਰੀ ਹੋਣ ਤੋਂ ਬਾਅਦ ਸੂਬੇ ਦੀ ਮਲਕੀਅਤ ਵਾਲੀ ਬੀਮਾ ਕੰਪਨੀ ਨੇ ਆਪਣੀ ਅਡਾਨੀ ਹੋਲਡਿੰਗਸ ’ਚੋਂ ਕਿਸੇ ਨੂੰ ਵੇਚ ਦਿੱਤਾ ਹੈ ਜਾਂ ਵਧੇਰੇ ਸ਼ੇਅਰ ਖਰੀਦੇ ਹਨ।

ਇਹ ਵੀ ਪੜ੍ਹੋ : PM ਜਲਦ ਜਾਰੀ ਕਰਨ ਵਾਲੇ ਹਨ ਕਿਸਾਨ ਨਿਧੀ  ਦੀ 13ਵੀਂ ਕਿਸ਼ਤ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਦਾ ਲਾਭ

ਅਡਾਨੀ ਸਮੂਹ ਦੇ ਸ਼ੇਅਰਾਂ ਦਾ ਹਾਲ

ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਐਂਡ ਐੱਸ. ਈ. ਜੈੱਡ, 24 ਜਨਵਰੀ ਤੋਂ ਕ੍ਰਮਵਾਰ : 62 ਫੀਸਦੀ ਅਤੇ 27 ਫੀਸਦੀ ਟੁੱਟ ਚੁੱਕੇ ਹਨ ਜੋ ਨਿਫਟੀ 50 ਇੰਡੈਕਸ ਦਾ ਹਿੱਸਾ ਹਨ, ਜਿਸ ਨੂੰ 2 ਟ੍ਰਿਲੀਅਨ ਰੁਪਏ ਤੋਂ ਵੱਧ ਦੇ ਪ੍ਰਬੰਧਨ ਦੇ ਤਹਿਤ ਫੰਡ ਵਲੋਂ ਟ੍ਰੈਕ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਦੋਵੇਂ ਸ਼ੇਅਰਾਂ ਦਾ ਸਾਂਝਾ ਭਾਰ ਅੰਕ 2 ਫੀਸਦੀ ਤੋਂ ਘੱਟ ਹੈ। ਦਸੰਬਰ 2022 ਦੇ ਅਖੀਰ ਤੱਕ ਅਡਾਨੀ ਗਰੁੱਪ ਦੇ 10 ਸ਼ੇਅਰਾਂ ’ਚ ਪ੍ਰਚੂਨ ਨਿਵੇਸ਼ਕਾਂ ਦੀ ਹਿੱਸੇਦਾਰੀ 1 ਫੀਸਦੀ ਤੋਂ 11 ਫੀਸਦੀ ਦੇ ਦਰਮਿਆਨ ਸੀ। ਸਭ ਤੋਂ ਵੱਧ ਏ. ਸੀ. ਸੀ. ਵਿਚ 11 ਫੀਸਦੀ ਹੈ। ਅਡਾਨੀ ਟੋਟਲ ਗੈਸ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ’ਚ ਡਾਇਰੈਕਟ ਰਿਟੇਲ ਹੋਲਡਿੰਗ-ਜਿਸ ’ਚ ਸਭ ਤੋਂ ਵੱਧ ਗਿਰਾਵਟ ਆਈ ਹੈ-ਕ੍ਰਮਵਾਰ : 2 ਫੀਸਦੀ, 1 ਫੀਸਦੀ ਅਤੇ 2 ਫੀਸਦੀ ਰਹੀ।

ਇਹ ਵੀ ਪੜ੍ਹੋ : ਅਸਮਾਨ 'ਚ ਰੁਕੇ 182 ਯਾਤਰੀਆਂ ਦੇ ਸਾਹ! AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News