ਹਵਾ ਅਤੇ ਸੂਰਜੀ ਊਰਜਾ ਫੀਸ ''ਚ ਆਵੇਗੀ ਕਮੀ

Saturday, Aug 05, 2017 - 01:40 PM (IST)

ਹਵਾ ਅਤੇ ਸੂਰਜੀ ਊਰਜਾ ਫੀਸ ''ਚ ਆਵੇਗੀ ਕਮੀ

ਨਵੀਂ ਦਿੱਲੀ—ਆਉਣ ਵਾਲੇ ਸਮੇਂ 'ਚ ਪਵਨ ਅਤੇ ਸੂਰਜੀ ਊਰਜਾ ਫੀਸ 'ਚ ਵਰਣਨਯੋਗ ਰੂਪ ਨਾਲ ਕਮੀ ਆਵੇਗੀ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 
ਉਦਯੋਗ ਮੰਡਲ ਪੀ. ਐੱਚ. ਡੀ. ਚੈਂਬਰ ਅਤੇ ਕਾਮਰਸ ਐਂਡ ਇੰਡਸਟਰੀ ਨੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ 'ਚ ਜੀ. ਐੱਸ. ਟੀ. ਮੁਖੀ ਰੂਚਿਨ ਗੁਪਤਾ ਦੇ ਹਵਾਲੇ ਨਾਲ ਇਕ ਬਿਆਨ 'ਚ ਕਿਹਾ ਕਿ ਜੀ. ਐੱਸ. ਟੀ. ਦੇ ਆਉਣ ਤੋਂ ਬਾਅਦ ਜੋ ਮੁੱਦੇ ਆਏ ਹਨ ਉਸ ਦੇ ਹੱਲ ਲਈ ਕੁਝ ਸਮਾਂ ਲੱਗੇਗਾ ਪਰ ਫੀਸ ਮੋਰਚੇ 'ਤੇ ਨਵਿਆਉਣਯੋਗ ਊਰਜਾ ਵਿਭਾਗ ਨੂੰ ਪੂਰਾ ਭਰੋਸਾ ਹੈ ਕਿ ਕਿਉਂਕਿ ਅਕਸ਼ੈ ਊਰਜਾ ਸੰਬੰਧੀ ਚੀਜ਼ਾਂ 'ਤੇ ਟੈਕਸ ਪੰਜ ਫੀਸਦੀ ਨਾਲ ਲੱਗਦਾ ਹੈ, ਅਜਿਹੇ 'ਚ ਨੇੜਲੇ ਭਵਿੱਖ 'ਚ ਹਵਾ ਅਤੇ ਸੌਰ ਊਰਜਾ ਟੈਕਸ 'ਚ ਨੇੜਲੇ ਭਵਿੱਖ 'ਚ ਵਰਣਨਯੋਗ ਕਮੀ ਆਵੇਗੀ। 
ਬਿਆਨ ਮੁਤਾਬਕ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਨਵਿਆਉਣਯੋਗ ਊਰਜਾ ਨਾਲ ਜੁੜੇ ਕੁਝ ਮਾਮਲੇ ਆਏ ਹਨ ਅਤੇ ਸੰਬੰਧਤ ਵਿਭਾਗ ਉਸ ਦੇ ਨਿਪਟਾਉਣ 'ਤੇ ਗੌਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਸੌਰ ਪੈਨਲ ਉਪਕਰਣ 'ਤੇ ਜੀ.ਐੱਸ.ਟੀ. ਦੇ ਤਹਿਤ ਪੰਜ ਫੀਸਦੀ ਟੈਕਸ ਲੱਗੇਗਾ। ਸ਼ੁਰੂ 'ਚ ਇਸ 'ਤੇ 18 ਫੀਸਦੀ ਟੈਕਸ ਦਾ ਪ੍ਰਸਤਾਵ ਸੀ।


Related News