ਬੈਂਕਾਂ ''ਚ ਸਿੱਕੇ ਜਮ੍ਹਾ ਨਹੀਂ ਕਰਨ ਦਾ ਮੁੱਦਾ ਰਾਜ ਸਭਾ ''ਚ ਉੱਠਿਆ
Monday, Jul 24, 2017 - 03:48 PM (IST)
ਨਵੀਂ ਦਿੱਲੀ—ਬੈਂਕਾਂ ਦੇ ਇਕ ਰੁਪਿਆ, ਦੋ ਰੁਪਏ, ਪੰਜ ਰੁਪਏ ਅਤੇ ਦਸ ਰੁਪਏ ਦੇ ਸਿੱਕੇ ਨਹੀਂ ਲੈਣ ਦਾ ਮੁੱਦਾ ਉਠਾਉਂਦੇ ਹੋਏ ਜਡੇਯੂ ਦੇ ਅਲੀ ਅਨਵਰ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਇਨ੍ਹਾਂ ਸਿੱਕਿਆਂ ਨੂੰ ਬੰਦ ਕਰਨ ਲਈ ਸਰਕਾਰ ਨੂੰ ਨੋਟਬੰਦੀ-2 ਸ਼ੁਰੂ ਕਰਨੀ ਚਾਹੀਦੀ ਹੈ।
ਅਨਵਰ ਨੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਛੋਟੇ-ਛੋਟੇ ਕੰਮ ਕਰਨ ਵਾਲਿਆਂ ਜਿਵੇਂ ਮੋਚੀ, ਰੇਹੜੀ ਪਟਰੀ ਵਾਲੇ ਪਿੰਡ-ਮੁਹੱਲਿਆਂ 'ਚ ਘੁੰਮ-ਘੁੰਮ ਕੇ ਸਾਮਾਨ ਵੇਚਣ ਵਾਲਿਆਂ ਨੂੰ ਆਮ ਤੌਰ 'ਤੇ ਇਹ ਸਿੱਕੇ ਮਿਲਦੇ ਹਨ ਪਰ ਨਾ ਤਾਂ ਵੱਡੇ ਕਾਰੋਬਾਰੀ ਇਸ ਨੂੰ ਲੈਣਾ ਚਾਹੁੰਦੇ ਹਨ ਅਤੇ ਨਾ ਹੀ ਬੈਂਕ ਇਨ੍ਹਾਂ ਸਿੱਕਿਆਂ ਨੂੰ ਜਮ੍ਹਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਬੈਂਕ ਹਮੇਸ਼ਾ ਸਿੱਕੇ ਦੇ ਦਿੰਦੀ ਹੈ ਪਰ ਜਦੋਂ ਇਨ੍ਹਾਂ ਨੂੰ ਜਮ੍ਹਾ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਇਸ ਨੂੰ ਲੈਣ ਤੋਂ ਮਨ੍ਹਾ ਕਰ ਦਿੰਦੀ ਹੈ। ਇਥੋਂ ਤੱਕ ਕਿ ਭਿਖਾਰੀ ਵੀ ਇਕ ਰੁਪਿਆ ਅਤੇ ਦੋ ਰੁਪਏ ਦਾ ਸਿੱਕਾ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੂੰ ਇਨ੍ਹਾਂ ਸਿੱਕਿਆਂ ਦਾ ਦੌਰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਲਈ ਨੋਟਬੰਦੀ-2 ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਕਿਸੀ ਵੀ ਅਰਥਵਿਵਸਥਾ 'ਚ ਵੱਡੇ ਨੋਟਾਂ ਦੇ ਨਾਲ ਹੀ ਛੋਟੇ-ਛੋਟੇ ਸਿੱਕਿਆਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ।
