ਅਗਲੇ ਹਫਤੇ ਆਵੇਗਾ ਤਿੰਨ ਕੰਪਨੀਆਂ ਦਾ IPO , 1,858 ਕਰੋੜ ਰੁਪਏ ਜੁਟਾਉਣ ਦੀ ਉਮੀਦ

Sunday, Dec 11, 2022 - 02:13 PM (IST)

ਨਵੀਂ ਦਿੱਲੀ : ਤਿੰਨ ਕੰਪਨੀਆਂ - ਸੁਲਾ ਵਾਇਨਯਾਰਡਸ, ਲੈਂਡਮਾਰਕ ਕਾਰਾਂ ਅਤੇ ਐਬੰਸ ਹੋਲਡਿੰਗਸ - ਅਗਲੇ ਹਫ਼ਤੇ ਆਪਣੀਆਂ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਲੈ ਕੇ ਆ ਰਹੀਆਂ ਹਨ। ਇਨ੍ਹਾਂ ਤਿੰਨਾਂ ਆਈਪੀਓਜ਼ ਤੋਂ 1,858 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਹੈ। ਸਟਾਕ ਐਕਸਚੇਂਜ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਅਨੁਸਾਰ ਵਾਈਨ ਕੰਪਨੀ ਸੁਲਾ ਵਾਇਨਯਾਰਡਸ ਅਤੇ ਐਬੰਸ ਸਮੂਹ ਦੀ ਵਿੱਤੀ ਸੇਵਾਵਾਂ ਦੀ ਇਕਾਈ ਐਬਾਂਸ ਹੋਲਡਿੰਗਜ਼ ਦਾ ਆਈਪੀਓ 12 ਦਸੰਬਰ ਨੂੰ ਖੁੱਲ੍ਹੇਗਾ। ਜਦਕਿ ਵਾਹਨ ਡੀਲਰਸ਼ਿਪ ਚੇਨ ਲੈਂਡਮਾਰਕ ਕਾਰਾਂ ਦੀ ਸ਼ੁਰੂਆਤੀ ਸ਼ੇਅਰ ਵਿਕਰੀ 13 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਨਵੰਬਰ 'ਚ 10 ਕੰਪਨੀਆਂ ਦੇ ਆਈ.ਪੀ.ਓ. ਆਏ ਸਨ। ਇਸ ਸਾਲ ਯਾਨੀ 2022 ਵਿੱਚ ਹੁਣ ਤੱਕ 33 ਕੰਪਨੀਆਂ ਨੇ ਆਈਪੀਓ ਰਾਹੀਂ 55,000 ਕਰੋੜ ਰੁਪਏ ਤੋਂ ਵੱਧ ਰਾਸ਼ੀ ਜੁਟਾਈ ਗਈ ਹੈ।

ਇਹ ਵੀ ਪੜ੍ਹੋ : ਮਿਉਚੁਅਲ ਫੰਡ 'ਚ ਨਿਵੇਸ਼ ਪਹਿਲੀ ਵਾਰ 40 ਲੱਖ ਕਰੋੜ ਦੇ ਪਾਰ, ਨਵੇਂ ਰਿਕਾਰਡ ਪੱਧਰ 'ਤੇ SIP ਫੰਡ

ਅੰਕੜਿਆਂ ਅਨੁਸਾਰ 2021 ਵਿੱਚ 63 ਆਈਪੀਓ ਦੁਆਰਾ 1.19 ਲੱਖ ਕਰੋੜ ਰੁਪਏ ਤੋਂ ਵੱਧ ਜੁਟਾਏ ਗਏ ਸਨ। ਮਾਰਕੀਟ ਮੇਸਟ੍ਰੋ ਦੇ ਸੰਸਥਾਪਕ ਅਤੇ ਨਿਰਦੇਸ਼ਕ ਅੰਕਿਤ ਯਾਦਵ ਨੇ ਕਿਹਾ ਕਿ ਤਿੰਨੋਂ ਆਈਪੀਓ ਅਜਿਹੇ ਸਮੇਂ ਵਿੱਚ ਆ ਰਹੇ ਹਨ ਜਦੋਂ ਵਿਆਜ ਦਰਾਂ ਉੱਚੀਆਂ ਹਨ। ਆਮ ਤੌਰ 'ਤੇ, ਘੱਟ ਵਿਆਜ ਦਰਾਂ ਦੀ ਸਥਿਤੀ ਵਿੱਚ, IPO ਦੁਆਰਾ ਕਮਾਈ ਦਾ ਮੌਕਾ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ, "ਅਜਿਹੀ ਸਥਿਤੀ ਵਿੱਚ, ਉੱਚ ਦਰਾਂ ਦੇ ਅੱਜ ਦੇ ਦੌਰ ਵਿੱਚ, ਆਈਪੀਓ ਲਿਆਉਣ ਵਾਲੀਆਂ ਕੰਪਨੀਆਂ ਦਾ ਅਧਾਰ ਮਜ਼ਬੂਤ ​​ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ : ਪਿਛਲੇ ਸਾਲ ਨਾਲੋਂ 25 ਫੀਸਦੀ ਵਧਿਆ ਕਣਕ ਦਾ ਰਕਬਾ, ਮੌਸਮ ਨੇ ਵਧਾਈ ਚਿੰਤਾ

Sula Vineyards ਦਾ IPO ਪੂਰੀ ਤਰ੍ਹਾਂ ਪ੍ਰਮੋਟਰਾਂ, ਨਿਵੇਸ਼ਕਾਂ ਅਤੇ ਹੋਰ ਸ਼ੇਅਰਧਾਰਕਾਂ ਤੋਂ ਕੁੱਲ 2,69,00,532 ਇਕੁਇਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ (OFS) ਦੇ ਰੂਪ ਵਿਚ ਹੋਵੇਗਾ। ਕੰਪਨੀ ਨੇ ਆਈਪੀਓ ਲਈ 340-357 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਤੈਅ ਕੀਤਾ ਗਿਆ ਹੈ। ਕੀਮਤ ਬੈਂਡ ਦੇ ਉਪਰਲੇ ਸਿਰੇ 'ਤੇ ਆਈਪੀਓ ਨੂੰ 960.35 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਐਬੰਸ ਹੋਲਡਿੰਗਜ਼ ਆਈਪੀਓ ਦੇ ਤਹਿਤ 38 ਲੱਖ ਨਵੇਂ ਸ਼ੇਅਰ ਜਾਰੀ ਕਰੇਗੀ। ਇਸ ਤੋਂ ਇਲਾਵਾ ਕੰਪਨੀ ਦੇ ਪ੍ਰਮੋਟਰ ਅਭਿਸ਼ੇਕ ਬਾਂਸਲ 90 ਲੱਖ ਸ਼ੇਅਰਾਂ ਦੀ ਵਿਕਰੀ ਲਈ ਆਫਰ ਲੈ ਕੇ ਆਉਣਗੇ। ਕੰਪਨੀ ਨੇ ਆਈਪੀਓ ਲਈ 256 ਤੋਂ 270 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਦਾ ਦਾਇਰਾ ਤੈਅ ਕੀਤਾ ਗਿਆ ਹੈ। ਮੁੱਲ ਦੇ ਦਾਇਰੇ ਦੇ ਉੱਪਰੀ ਪੱਧਰ 'ਤੇ ਆਈਪੀਓ ਤੋਂ 345.6 ਕਰੋੜ ਰੁਪਏ ਜੁਟਾਏ ਜਾਣਗੇ। ਆਈਪੀਓ 15 ਦਸੰਬਰ ਨੂੰ ਬੰਦ ਹੋਵੇਗਾ।

ਲੈਂਡਮਾਰਕ ਕਾਰਾਂ ਦੇ 552 ਕਰੋੜ ਰੁਪਏ ਦੇ ਆਈਪੀਓ ਵਿੱਚ 150 ਕਰੋੜ ਰੁਪਏ ਦੇ ਸ਼ੇਅਰਾਂ ਦਾ ਤਾਜ਼ਾ ਇਸ਼ੂ ਅਤੇ 402 ਕਰੋੜ ਰੁਪਏ ਦੀ ਵਿਕਰੀ ਦੀ ਪੇਸ਼ਕਸ਼ ਸ਼ਾਮਲ ਹੋਵੇਗੀ। ਆਈਪੀਓ ਲਈ ਕੀਮਤ ਬੈਂਡ 481-506 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਈ ਹੈ। ਤਿੰਨੋਂ ਕੰਪਨੀਆਂ ਦੇ ਸ਼ੇਅਰ BSE ਅਤੇ ਨੈਸ਼ਨਲ ਸਟਾਕ ਐਕਸਚੇਂਜ 'ਤੇ ਲਿਸਟ ਕੀਤੇ ਜਾਣਗੇ।

ਇਹ ਵੀ ਪੜ੍ਹੋ : ਇਸ ਸਮੱਸਿਆ ਨੇ ਰੋਕੀਆਂ AirIndia ਦੀਆਂ ਉਡਾਣਾਂ, ਲੰਮੀ ਦੂਰੀ ਦੀਆਂ ਕਈ ਫਲਾਈਟਾਂ ਹੋਈਆਂ ਰੱਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News