ਬੈਨ ਦੌਰਾਨ ਵੀ ਕੰਮ ਕਰੇਗਾ ਇੰਟਰਨੈੱਟ, ਗੂਗਲ ਦੇ ਨਵੇਂ ਟੂਲ ਦੀ ਵਿਸ਼ੇਸ਼ਤਾ
Monday, Sep 18, 2023 - 05:44 PM (IST)
ਨਵੀਂ ਦਿੱਲੀ - ਗੂਗਲ ਇੰਟਰਨੈੱਟ ਸੈਂਸਰਸ਼ਿਪ ਦੇ ਖਿਲਾਫ ਇਕ ਨਵਾਂ ਟੂਲ ਲਾਂਚ ਕਰਨ ਜਾ ਰਿਹਾ ਹੈ। ਇਸ ਟੈਕਨਾਲੋਜੀ ਦੇ ਜ਼ਰੀਏ ਉਨ੍ਹਾਂ ਦੇਸ਼ਾਂ 'ਚ ਵੀ ਇੰਟਰਨੈੱਟ ਉਪਲਬਧ ਹੋਵੇਗਾ, ਜਿੱਥੇ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ਦੌਰਾਨ ਇੰਟਰਨੈੱਟ 'ਤੇ ਪਾਬੰਦੀ ਜਾਂ ਬੈਨ ਲੱਗਾ ਹੋਇਆ ਹੋਵੇਗਾ। ਕੰਪਨੀ ਨੇ ਈਰਾਨ ਸਰਕਾਰ ਦੀ ਇੰਟਰਨੈੱਟ ਸੈਂਸਰਸ਼ਿਪ ਦੇ ਖਿਲਾਫ ਇਸ ਐਡਵਾਂਸ ਤਕਨੀਕ ਨੂੰ ਬਣਾਇਆ ਹੈ। ਜਲਦੀ ਹੀ ਇਹ ਦੁਨੀਆ ਭਰ ਵਿੱਚ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ : SBI ਬੈਂਕ ਦੀ ਅਨੋਖੀ ਪਹਿਲ, ਆਪਣੇ ਖ਼ਾਸ ਖ਼ਾਤਾਧਾਰਕਾਂ ਨੂੰ ਘਰ ਜਾ ਕੇ ਦੇ ਰਹੇ ਚਾਕਲੇਟ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ
ਗੂਗਲ ਦੀ ਇਕ ਇਕਾਈ 'ਆਰਾ' ਵਰਤਮਾਨ ਸਮੇਂ ਵਿੱਚ ਔਨਲਾਈਨ ਐਂਟੀ-ਸੈਂਸਰਸ਼ਿਪ ਟੂਲ ਪ੍ਰਦਾਨ ਕਰਦੀ ਹੈ, ਜਿਸ ਵਿੱਚ ਤੁਸੀਂ VPN ਰਾਹੀਂ ਇੰਟਰਨੈਟ ਦੀ ਵਰਤੋਂ ਕਰ ਸਕਦੇ ਹੋ, ਪਰ ਪਿਛਲੇ ਸਾਲ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਆਊਟਲਾਈਨ ਜਿਵੇਂ VPN ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਲਈ ਗੂਗਲ ਨੇ ਆਰਾ ਸਾਫਟਵੇਅਰ ਡਿਵੈਲਪਰ ਕਿੱਟ ਦੇ ਰੂਪ 'ਚ ਆਊਟਲਾਈਨ ਕੋਡ ਤਿਆਰ ਕੀਤਾ ਹੈ, ਤਾਂ ਜੋ ਇਸ ਦੇ ਜ਼ਰੀਏ ਸੈਂਸਰਸ਼ਿਪ ਦੇ ਤਹਿਤ ਵੀ ਇੰਟਰਨੈੱਟ ਜਾਰੀ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ
ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8