ਦੇਸ਼ ਅਜੇ ਵੀ ਆਪਣੇ ਗੁਆਂਢੀ ਮੁਲਕ ''ਤੇ ਨਿਰਭਰ , ਚੀਨ ਤੋਂ ਦਵਾਈਆਂ ਦਾ ਆਯਾਤ 75 ਫ਼ੀਸਦੀ ਵਧਿਆ

Monday, Aug 07, 2023 - 02:07 PM (IST)

ਮੁੰਬਈ : ਪਿਛਲੇ ਨੌਂ ਸਾਲਾਂ ਵਿੱਚ ਚੀਨ ਤੋਂ ਬਲਕ ਡਰੱਗ ਆਯਾਤ 62 ਫੀਸਦੀ ਤੋਂ ਵਧ ਕੇ 75 ਫੀਸਦੀ ਹੋ ਗਿਆ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਵੱਖ-ਵੱਖ ਘਰੇਲੂ ਨਿਰਮਾਣ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਦੇ ਬਾਵਜੂਦ, ਭਾਰਤ ਵੱਡੇ ਪੱਧਰ 'ਤੇ ਚੀਨ 'ਤੇ ਨਿਰਭਰ ਹੈ। ਕੇਅਰ ਰੇਟਿੰਗਸ ਦੀ ਇੱਕ ਰਿਪੋਰਟ ਅਨੁਸਾਰ, ਚੀਨ ਤੋਂ ਬਲਕ ਡਰੱਗ ਆਯਾਤ ਮੁੱਲ ਅਤੇ ਮਾਤਰਾ ਦੋਵਾਂ ਦੇ ਰੂਪ ਵਿੱਚ  ਵਿੱਤੀ ਸਾਲ 2023-24 ਵਿੱਚ ਕ੍ਰਮਵਾਰ 71 ਅਤੇ 75 ਪ੍ਰਤੀਸ਼ਤ ਤੱਕ ਵਧ  ਗਿਆ ਹੈ। ਵਿੱਤੀ ਸਾਲ 2013-14 ਵਿਚ ਇਹ ਆਂਕੜਾ 64 ਫ਼ੀਸਦੀ ਅਤੇ 62 ਫ਼ੀਸਦੀ ਸੀ।

ਇਹ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ

ਦੇਸ਼ ਅਜੇ ਵੀ ਆਪਣੇ ਗੁਆਂਢੀ ਮੁਲਕ 'ਤੇ ਨਿਰਭਰ 

ਕੇਅਰ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਰੰਜਨ ਸ਼ਰਮਾ ਨੇ ਕਿਹਾ ਕਿ ਮੁੱਲ ਦੇ ਲਿਹਾਜ਼ ਨਾਲ, ਚੀਨ ਤੋਂ ਕੁੱਲ ਥੋਕ ਡਰੱਗ ਆਯਾਤ ਵਿੱਤੀ ਸਾਲ 2013-14 ਤੋਂ ਵਿੱਤੀ ਸਾਲ 2022-23 ਦੌਰਾਨ ਲਗਭਗ ਸੱਤ ਫੀਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ਨਾਲ ਵਧਿਆ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਅਜੇ ਵੀ ਕੁਝ ਮਹੱਤਵਪੂਰਨ ਸਮੱਗਰੀ ਲਈ ਆਪਣੇ ਗੁਆਂਢੀ ਦੇਸ਼ 'ਤੇ ਨਿਰਭਰ ਹੈ। ਰਿਪੋਰਟ ਮੁਤਾਬਕ ਵਿੱਤੀ ਸਾਲ 2013-14 'ਚ ਦੇਸ਼ ਨੇ ਕੁੱਲ 5.2 ਅਰਬ ਡਾਲਰ ਦੀ ਡਰੱਗ ਦਰਾਮਦ ਕੀਤੀ, ਜਿਸ 'ਚੋਂ 2.1 ਅਰਬ ਡਾਲਰ ਦੀ ਚੀਨ ਤੋਂ ਦਰਾਮਦ ਕੀਤੀ ਗਈ। ਵਿੱਤੀ ਸਾਲ 2018-19 ਵਿੱਚ, ਦੇਸ਼ ਨੇ ਕੁੱਲ 6.4 ਬਿਲੀਅਨ ਡਾਲਰ ਦੀ ਦਵਾਈ ਦਰਾਮਦ ਕੀਤੀ, ਜਿਸ ਵਿੱਚੋਂ 2.6 ਬਿਲੀਅਨ ਡਾਲਰ ਦੀ ਚੀਨ ਤੋਂ ਦਰਾਮਦ ਕੀਤੀ ਗਈ। ਇਸ ਤੋਂ ਬਾਅਦ 2020-21 'ਚ 7 ਅਰਬ ਡਾਲਰ ਦੀ ਦਰਾਮਦ ਕੀਤੀ ਗਈ, ਜਿਸ 'ਚੋਂ 2.9 ਅਰਬ ਡਾਲਰ ਚੀਨ ਤੋਂ ਦਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ

ਏਜੰਸੀ ਦੇ ਇੱਕ ਹੋਰ ਨਿਰਦੇਸ਼ਕ ਪੁਲਕਿਤ ਅਗਰਵਾਲ ਨੇ ਦੱਸਿਆ ਕਿ ਵਿੱਤੀ ਸਾਲ 2022 ਵਿੱਚ ਕੁੱਲ 8.5 ਬਿਲੀਅਨ ਡਾਲਰ ਦੀ ਦਰਾਮਦ ਕੀਤੀ ਗਈ ਸੀ, ਜਿਸ ਵਿੱਚੋਂ 3.2 ਬਿਲੀਅਨ ਡਾਲਰ ਚੀਨ ਤੋਂ ਦਰਾਮਦ ਕੀਤੇ ਗਏ ਸਨ। ਇਸ ਦੇ ਨਾਲ ਹੀ, ਵਿੱਤੀ ਸਾਲ 23 ਵਿੱਚ, ਦਰਾਮਦ ਮਾਮੂਲੀ ਤੌਰ 'ਤੇ ਘਟ ਕੇ 7.9 ਬਿਲੀਅਨ ਡਾਲਰ ਰਹਿ ਗਈ। ਹਾਲਾਂਕਿ ਚੀਨ ਦੀ ਹਿੱਸੇਦਾਰੀ ਵਧ ਕੇ 3.4 ਬਿਲੀਅਨ ਡਾਲਰ ਹੋ ਗਈ ਹੈ। ਏਜੰਸੀ ਦੇ ਐਸੋਸੀਏਟ ਡਾਇਰੈਕਟਰ ਵੀ ਨਵੀਨ ਕੁਮਾਰ ਨੇ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐਲਆਈ) ਸਕੀਮ ਦੇ ਨਾਲ ਵੱਖ-ਵੱਖ ਘਰੇਲੂ ਨਿਰਮਾਣ ਕੰਪਨੀਆਂ ਦੁਆਰਾ ਕਈ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਬਾਵਜੂਦ, ਚੀਨ 'ਤੇ ਨਿਰਭਰਤਾ ਅਜੇ ਵੀ ਕਾਫੀ ਹੱਦ ਤੱਕ ਜਾਰੀ ਹੈ।

ਵਿੱਤੀ ਸਾਲ 2023-24 ਵਿੱਚ PLI ਸਕੀਮ ਦੇ ਤਹਿਤ 51.6 ਕਰੋੜ ਡਾਲਰ ਦੇ ਪ੍ਰੋਜੈਕਟ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਏਜੰਸੀ ਦਾ ਮੰਨਣਾ ਹੈ ਕਿ ਇਸ ਦੇ ਬਾਵਜੂਦ ਲੰਬੇ ਸਮੇਂ ਤੱਕ ਚੀਨ ਤੋਂ ਬਲਕ ਡਰੱਗ ਆਯਾਤ 'ਤੇ ਨਿਰਭਰਤਾ ਲਗਭਗ 65 ਫੀਸਦੀ ਦੇ ਉੱਚ ਪੱਧਰ 'ਤੇ ਰਹੇਗੀ।

ਇਹ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ ਕਿੰਨਾ ਵਸੂਲੇਗੀ ਚਾਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News