ਹੁਣ ਤੱਕ ਦੇ ਉੱਚਤਮ ਪੱਧਰ ''ਤੇ ਪਹੁੰਚਿਆ ਜੀਰਾ

Saturday, Jul 15, 2017 - 01:37 PM (IST)

ਨਵੀਂ ਦਿੱਲੀ—ਜੁਲਾਈ ਮਹੀਨੇ ਦੀ ਸ਼ੁਰੂਆਤ ਨਾਲ ਜੀਰੇ ਦੀਆਂ ਕੀਮਤਾਂ 'ਚ ਜ਼ੋਰਦਾਰ ਤੇਜ਼ੀ ਦਾ ਦੌਰ ਸ਼ੁਰੂ ਹੋ ਗਿਆ ਸੀ ਜੋ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸਾਰੇ ਰਿਕਾਰਡ ਤੋਂ ਤੋੜਦੇ ਹੋਏ 20,000 ਰੁਪਏ ਦੇ ਪਾਰ ਪਹੁੰਚ ਗਿਆ ਹੈ। ਨਿਰਯਾਤ ਮੰਗ 'ਚ ਤੇਜ਼ੀ ਅਤੇ ਸੰਸਾਰਿਕ ਮਾਹੌਲ ਦੇ ਕਾਰਨ ਜੀਰੇ 'ਚ ਅਜੇ ਤੇਜ਼ੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਵਾਅਦਾ ਬਾਜ਼ਾਰ 'ਚ ਜੀਰਾ 20,000 ਦੇ ਮਨੋਵਿਗਿਆਨਿਕ ਅੰਕੜੇ ਨੂੰ ਪਾਰ ਕਰ ਗਿਆ ਹੈ। ਉਸ ਨੇ ਹੁਣ ਤੱਕ ਦੇ ਉੱਚਤਮ ਪੱਧਰ ਨੂੰ ਛੂਹ ਲਿਆ ਹੈ। ਐਨ.ਸੀ.ਡੀ.ਈ.ਐਕਸ. 'ਤੇ ਜੀਰਾ ਜੁਲਾਈ 'ਚ ਕਰੀਬ ਦੋ ਫੀਸਦੀ ਦੀ ਤੇਜ਼ੀ ਦੇ ਨਾਲ 20,225 ਰੁਪਏ ਪ੍ਰਤੀ ਕਵਿੰਟਲ 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਦੌਰਾਨ ਜੁਲਾਈ ਅਨੁਬੰਧ 'ਚ ਜੀਰਾ 20,260 ਰੁਪਏ ਤੱਕ ਪਹੁੰਚ ਗਿਆ ਸੀ। ਜੀਰਾ ਵਾਅਦਾ 'ਚ ਦੋ ਨਵੇਂ ਰਿਕਾਰਡ ਬਣੇ ਹਨ।  
ਵਾਅਦਾ ਬਾਜ਼ਾਰ 'ਚ ਜੀਰਾ ਕਦੇ ਵੀ 20,000 ਦੇ ਉੱਪਰ ਬੰਦ ਨਹੀਂ ਹੋਇਆ ਸੀ। ਪਿਛਲੇ ਸਾਲ 27 ਅਗਸਤ ਨੂੰ ਕਾਰੋਬਾਰ ਦੇ ਦੌਰਾਨ ਜੀਰੇ ਦਾ 20,020 ਰੁਪਏ ਪ੍ਰਤੀ ਕਵਿੰਟਰ ਦਾ ਰਿਕਾਰਡ ਬਣਾਇਆ ਸੀ। ਪਰ ਕਾਰੋਬਾਰ ਦੇ ਅੰਤ 'ਚ ਇਹ 20,000 ਦਾ ਅੰਕੜਾ ਪਾਰ ਕਰ ਗਿਆ ਸੀ। ਜੁਲਾਈ ਅਨੁਬੰਧ ਦੇ ਨਾਲ ਦੂਜੇ ਅਨੁਬੰਧਾਂ 'ਚ ਵੀ ਜੀਰਾ 20,000 ਦਾ ਅੰਕੜਾ ਪਾਰ ਕਰ ਗਿਆ ਹੈ। ਐਨ.ਸੀ.ਡੀ.ਈ.ਐਕਸ. 'ਤੇ ਜੀਰਾ ਅਗਸਤ ਅਨੁਬੰਧ ਵਾਧੇ ਦੇ ਨਾਲ 20,020 ਰੁਪਏ ਅਤੇ ਸਤੰਬਰ ਅਨੁਬੰਧ 20,100 ਰੁਪਏ ਪ੍ਰਤੀ ਕਵਿੰਟਰ 'ਤੇ ਬੰਦ ਹੋਇਆ। ਹਾਜ਼ਿਰ ਬਾਜ਼ਾਰ 'ਚ ਜੀਰਾ 20,000 ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ। ਵਾਅਦਾ ਬਾਜ਼ਾਰ ਦੀ ਤੇਜ਼ੀ ਦਾ ਅਸਰ ਹਾਜ਼ਿਰ ਬਾਜ਼ਾਰ 'ਤੇ ਵੀ ਪੈ ਰਿਹਾ ਹੈ ਜਿਸ ਨੂੰ ਦੇਖਣ ਹੋਏ ਕਿਹਾ ਜਾ ਰਿਹਾ ਹੈ ਕਿ ਅਗਲੇ ਕਾਰੋਬਾਰੀ ਹਫਤੇ 'ਚ ਹਾਜ਼ਿਰ ਬਾਜ਼ਾਰ 'ਚ ਵੀ ਜ਼ੀਰਾ 20,000 ਨੂੰ ਪਾਰ ਕਰ ਜਾਵੇਗਾ।


Related News