ਸਰਕਾਰ ਦੇ ਰਹੀ ਹੈ ਰੱਦ ਹੋ ਚੁੱਕੇ ਰਾਸ਼ਨ ਕਾਰਡ ਮੁੜ ਚਾਲੂ ਕਰਵਾਉਣ ਦਾ ਮੌਕਾ, ਇੰਝ ਕਰੋ ਅਪਲਾਈ
Friday, Jan 22, 2021 - 01:59 PM (IST)
ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ’ਚ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਇਸ ਸਮੇਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਨਵੇਂ ਰਾਸ਼ਨ ਕਾਰਡ ਦੇ ਨਾਲ-ਨਾਲ ਪੁਰਾਣੇ ਰਾਸ਼ਨ ਕਾਰਡ ’ਚ ਵੀ ਨਾਂ ਜੋੜਣ ਅਤੇ ਹਟਾਉਣ ਦਾ ਕੰਮ ਚੱਲ ਰਿਹਾ ਹੈ। ਅਜਿਹੇ ’ਚ ਜੇਕਰ ਤੁਹਾਡਾ ਰਾਸ਼ਨ ਕਾਰਡ ਕੁਝ ਦਿਨਾਂ ਤੋਂ ਰੱਦ ਹੋ ਗਿਆ ਹੈ ਤਾਂ ਤੁਸੀਂ ਵੀ ਆਪਣਾ ਰਾਸ਼ਨ ਕਾਰਡ ਦੁਬਾਰਾ ਤੋਂ ਚਾਲੂ ਕਰਵਾ ਸਕਦੇ ਹੋ। ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਕੰਮ ਹਾਲੇ ਚੱਲ ਰਿਹਾ ਹੈ। ਉੱਤਰਾਖੰਡ ’ਚ ਤੁਸੀਂ 30 ਜਨਵਰੀ ਤੱਕ ਜ਼ਿਲ੍ਹੇ ਦੇ ਸਪਲਾਈ ਦਫ਼ਤਰਾਂ ’ਚ ਜਾਂ ਆਨਲਾਈਨ ਅਰਜ਼ੀ ਕਰਕੇ ਇਹ ਕੰਮ ਪੂਰਾ ਕਰ ਸਕਦੇ ਹੋ।
ਇਸ ਤਰ੍ਹਾਂ ਬਣਾ ਸਕਦੇ ਹੋਏ ਸਸਪੈਂਡ ਹੋਏ ਰਾਸ਼ਨ ਕਾਰਡ
ਜ਼ਿਕਰਯੋਗ ਹੈ ਕਿ ਇਸ ਸਾਲ ’ਚ ਪੂਰੇ ਦੇਸ਼ ’ਚ ਵਨ ਨੈਸ਼ਨ ਵਨ ਰਾਸ਼ਨ ਕਾਰਡ ਯੋਜਨਾ ਪੂਰੀ ਤਰ੍ਹਾਂ ਨਾਲ ਲਾਗੂ ਹੋਣ ਜਾ ਰਹੀ ਹੈ। ਅਜਿਹੇ ’ਚ ਕਈ ਸੂਬਿਆਂ ’ਚ ਰਾਸ਼ਨ ਕਾਰਡ ’ਚ ਦਰਜ ਪਰਿਵਾਰ ਦੇ ਹਰੇਕ ਮੈਂਬਰ ਦਾ ਆਧਾਰ ਕਾਰਡ ਸਪਲਾਈ ਵਿਭਾਗ ਨੂੰ ਉਪਲੱਬਧ ਨਹੀਂ ਕਰਵਾਇਆ ਗਿਆ ਸੀ ਜਿਸ ਨਾਲ ਕਈ ਰਾਸ਼ਨ ਕਾਰਡਧਾਰਕਾਂ ਦਾ ਰਾਸ਼ਨ ਕਾਰਡ ਰੱਦ ਗਿਆ। ਅਧੂਰੇ ਦਸਤਾਵੇਜ਼ ਦੇ ਕਾਰਨ ਵੀ ਕਈ ਲੋਕਾਂ ਦਾ ਰਾਸ਼ਨ ਕਾਰਡ ਆਟੋਮੈਟਿਕ ਰੱਦ ਹੋ ਗਿਆ। ਕਈ ਅਜਿਹੇ ਲੋਕ ਸਨ ਜਿਨ੍ਹਾਂ ਨੇ ਸਰਕਾਰੀ ਰਾਸ਼ਨ ਕਈ ਮਹੀਨਿਆਂ ਤੋਂ ਨਹੀਂ ਲਿਆ ਸੀ। ਇਸ ਤਰ੍ਹਾਂ ਦੇ ਲੋਕਾਂ ਲਈ ਹੀ ਸਪਲਾਈ ਵਿਭਾਗ ਰਾਸ਼ਨ ਕਾਰਡ ਮੁਡ਼ ਚਾਲੂ ਕਰਨ ਦਾ ਆਖ਼ਿਰੀ ਮੌਕਾ ਦੇ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ’ਚ ਕੇਂਦਰ ਸਰਕਾਰ ਦੇ ਨਿਰਦੇਸ਼ ’ਤੇ ਫਰਜ਼ੀ ਰਾਸ਼ਨ ਕਾਰਡਧਾਰਕਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਕਈ ਸੂਬਿਆਂ ਨੇ ਫਰਜ਼ੀ ਰਾਸ਼ਨ ਕਾਰਡਧਾਰਕਾਂ ਦੀਆਂ ਅਰਜ਼ੀਆਂ ਨੂੰ ਰੱਦ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਹੀ ਦਸੰਬਰ ਮਹੀਨੇ ’ਚ ਝਾਰਖੰਡ ਸਰਕਾਰ ਨੇ 2 ਲੱਖ 85 ਹਜ਼ਾਰ 299 ਗ੍ਰੀਨ ਰਾਸ਼ਨ ਕਾਰਡਧਾਰਕਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ। ਇਹ ਅਰਜ਼ੀ ਉਨ੍ਹਾਂ ਲੋਕਾਂ ਨੇ ਕੀਤੀ ਜੋ ਇਸ ਲਈ ਯੋਗ ਨਹੀਂ ਸਨ। ਝਾਰਖੰਡ ਸਰਕਾਰ ਨੇ ਖਾਧ ਸਪਲਾਈ ਵਿਭਾਗ ਮੁਤਾਬਕ ਗ੍ਰੀਨ ਕਾਰਡ ਲਈ ਅਰਜ਼ੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਕੋਲ ਪੱਕਾ ਮਕਾਨ, ਗੱਡੀ, ਪਰਿਵਾਰ ਦੇ ਕਈ ਮੈਂਬਰਾਂ ਦੀ ਸਰਕਾਰੀ ਨੌਕਰੀ ਦੇ ਨਾਲ ਇਨ੍ਹਾਂ ਦੇ ਪਰਿਵਾਰਾਂ ਦੇ ਕਈ ਮੈਂਬਰ ਪੈਨਸ਼ਨ ਵੀ ਲੈ ਰਹੇ ਸਨ। ਖਾਧ ਸਪਲਾਈ ਵਿਭਾਗ ਨੇ ਜਦੋਂ ਇਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਦੀ ਜਾਂਚ ਕੀਤੀ ਤਾਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਸਨ।
ਇਨ੍ਹਾਂ ਸੂਬਿਆਂ ’ਚ ਰਾਸ਼ਨ ਕਾਰਡ ਬਣਾਉਣ ਦਾ ਕੰਮ ਚੱਲ ਰਿਹਾ ਹੈ
ਅਜਿਹੇ ’ਚ ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਝਾਰਖੰਡ ਵਰਗੇ ਸੂਬਿਆਂ ’ਚ ਰਾਸ਼ਨ ਕਾਰਡ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਤੁਸੀਂ ਜ਼ਿਲ੍ਹੇ ਦੇ ਖਾਧ ਸਪਲਾਈ ਵਿਭਾਗ ਜਾਂ ਬਿਹਾਰ ਵਰਗੇ ਸੂਬਿਆਂ ’ਚ ਜੀਵਿਕਾ ਕੇਂਦਰਾਂ ’ਤੇ ਰਾਸ਼ਨ ਕਾਰਡ ਬਣਾ ਸਕਦੇ ਹੋ ਜਾਂ ਨਾਂ ਜੁੜਵਾ ਜਾਂ ਹਟਵਾ ਸਕਦੇ ਹੋ। ਇਸ ਦੇ ਨਾਲ ਹੀ ਇਹ ਸੁਵਿਧਾ ਆਨਲਾਈਨ ਵੀ ਉਪਲੱਬਧ ਹੈ। ਪੰਚਾਇਤ ਦੇ ਪੀ.ਡੀ.ਐੱਸ. ਕੇਂਦਰਾਂ ’ਤੇ ਰਾਸ਼ਨ ਕਾਰਡਾਂ ’ਚ ਨਾਂ ਜੁੜਵਾਉਣ ਜਾਂ ਹਟਾਉਣ ਦੇ ਫਾਰਮ ਮਿਲ ਰਹੇ ਹਨ। ਬਿਨੈਕਾਰ ਜੇਕਰ ਰਾਸ਼ਨ ਕਾਰਡ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੋਣਗੀਆਂ ਬਿਨੈਕਾਰ ਨੂੰ ਆਧਾਰ ਕਾਰਡ ਨੰਬਰ, ਮੋਬਾਇਲ ਨੰਬਰ, ਬੈਂਕ ਖਾਤੇ ਦੀ ਡਿਟੇਲ, ਰਿਹਾਇਸ਼ ਅਤੇ ਵੋਟਰ ਆਈ.ਡੀ.ਕਾਰਡ ਦੇ ਨਾਲ-ਨਾਲ ਸਥਾਨਕ ਪੱਧਰ ’ਤੇ ਅਤੇ ਕਈ ਕਾਗਜ਼ਾਤ ਜਮ੍ਹਾ ਕਰਵਾਉਣੇ ਹੁੰਦੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।