ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ

03/31/2023 10:04:29 AM

ਨਵੀਂ ਦਿੱਲੀ–ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਨੂੰ ਸਿੱਧੇ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਦਾ ਟੀਚਾ ਵਾਹਨ ਮਾਲਕਾਂ ਨੂੰ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਲਈ ਪ੍ਰੇਰਿਤ ਕਰਨਾ ਹੈ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਵੀਂ ਪਹਿਲ ਦੇ ਤਹਿਤ ਜੇ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਵਾਹਨ ਸ਼ਹਿਰ ਦੀਆਂ ਸੜਕਾਂ ’ਤੇ ਚਲਦੇ ਦੇਖੇ ਜਾਂਦੇ ਹਨ ਜਾਂ ਜਨਤਕ ਥਾਵਾਂ ’ਤੇ ਪਾਰਕ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਏਗਾ ਅਤੇ ਸਿੱਧੇ ਸਕ੍ਰੈਪਿੰਗ ਯਾਰਡ ’ਚ ਭੇਜ ਦਿੱਤਾ ਜਾਏਗਾ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਟ੍ਰਾਂਸਪੋਰਟ ਵਿਭਾਗ ਦੀ ਪ੍ਰਮੋਟਰ ਇਕਾਈ ਦੀਆਂ 10 ਟੀਮਾਂ ਨੇ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਨੂੰ ਮਿਲਾ ਕੇ ਕੁੱਲ 50 ਵਾਹਨਾਂ ਨੂੰ ਸਿਵਿਲ ਲਾਈਨਸ ਇਲਾਕੇ ਤੋਂ ਜ਼ਬਤ ਕੀਤਾ ਅਤੇ ਇਨ੍ਹਾਂ ਨੂੰ ਰਜਿਸਟਰਡ ਵਾਹਨ ਸਕ੍ਰੈਪਿੰਗ ਕੇਂਦਰ (ਆਰ. ਵੀ. ਐੱਸ. ਐੱਫ.) ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!

ਵਾਹਨ ਮਾਲਕ ਜੇ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਇਨ੍ਹਾਂ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ’ਚ ਬਦਲਣ ਦਾ ਬਦਲ ਹੋਵੇਗਾ। ਸੁਪਰੀਮ ਕੋਰਟ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਦਿੱਲੀ ’ਚ ਚਲਾਉਣ ’ਤੇ 2018 ’ਚ ਰੋਕ ਲਾ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News