ਟੈਕਸਦਾਤਿਆਂ ਲਈ ਵੱਡੀ ਖ਼ਬਰ, ਵਿੱਤੀ ਸਾਲ 2019-20 ਲਈ ITR ਭਰਨ ਦੀ ਆਖਰੀ ਤਾਰੀਖ਼ ਵਧੀ

Saturday, Oct 24, 2020 - 06:18 PM (IST)

ਟੈਕਸਦਾਤਿਆਂ ਲਈ ਵੱਡੀ ਖ਼ਬਰ, ਵਿੱਤੀ ਸਾਲ 2019-20 ਲਈ ITR ਭਰਨ ਦੀ ਆਖਰੀ ਤਾਰੀਖ਼ ਵਧੀ

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਟੈਕਸ ਦੇਣ ਵਾਲਿਆਂ ਨੂੰ ਅੱਜ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ ਨੂੰ ਇਕ ਮਹੀਨੇ ਤੱਕ ਵਧਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਨਕਮ ਟੈਕਸ ਰਿਟਰਨ ਭਰਨ ਦੀ ਨਵੀਂ ਤਰੀਕ 31 ਦਸੰਬਰ 2020 ਹੋ ਗਈ ਹੈ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੀਬੀਡੀਟੀ ਨੇ ਆਪਣੀ ਤਰਫੋਂ ਜਾਰੀ ਇੱਕ ਬਿਆਨ ਵਿਚ ਕਿਹਾ ਹੈ ਕਿ ਟੈਕਸਦਾਤਾਵਾਂ ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ 31 ਦਸੰਬਰ 2020 ਤੱਕ ਵਧਾ ਦਿੱਤੀ ਗਈ ਹੈ। 
ਵਿੱਤੀ ਸਾਲ 2019-20 ਲਈ ਕਟੌਤੀ ਲਈ ਸਰਕਾਰ ਨੇ ਦੋ ਹੋਰ ਵਿਕਲਪ ਅੱਗੇ ਰੱਖੇ ਹਨ। ਅਜਿਹੀ ਸਥਿਤੀ ਵਿਚ ਜੇ ਤੁਸੀਂ ਰਿਟਰਨ ਫਾਈਲ ਕਰਨ ਜਾ ਰਹੇ ਹੋ, ਤਾਂ ਤੁਸੀਂ ਇਸਦਾ ਫਾਇਦਾ ਲੈ ਸਕਦੇ ਹੋ। 

ਇਹ ਵੀ ਦੇਖੋ : ਕੇਂਦਰ ਸਰਕਾਰ ਕਰੇਗੀ ਮੋਰੇਟੋਰਿਅਮ ਮਿਆਦ ਦੇ ਵਿਆਜ 'ਤੇ ਵਿਆਜ ਦੀ ਅਦਾਇਗੀ, ਆਮ ਆਦਮੀ ਨੂੰ 

ਇਹ ਵੀ ਦੇਖੋ : ਦਿੱਲੀ ਸਰਕਾਰ ਦੀ ਇਸ ਵੈੱਬਸਾਈਟ ਤੋਂ ਖ਼ਰੀਦੋ ਵਾਹਨ, ਨਹੀਂ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ


author

Harinder Kaur

Content Editor

Related News