ਸ਼ੇਅਰ ਬਾਜ਼ਾਰ ਵਾਂਗ ਇਸ ਹਫਤੇ ਕ੍ਰਿਪਟੋ ਮਾਰਕੀਟ ’ਚ ਵੀ ਹਾਹਾਕਾਰ, ਨਿਵੇਸ਼ਕਾਂ ਦੇ 22 ਲੱਖ ਕਰੋੜ ਰੁਪਏ ਡੁੱਬੇ

Sunday, Jun 19, 2022 - 02:15 PM (IST)

ਸ਼ੇਅਰ ਬਾਜ਼ਾਰ ਵਾਂਗ ਇਸ ਹਫਤੇ ਕ੍ਰਿਪਟੋ ਮਾਰਕੀਟ ’ਚ ਵੀ ਹਾਹਾਕਾਰ, ਨਿਵੇਸ਼ਕਾਂ ਦੇ 22 ਲੱਖ ਕਰੋੜ ਰੁਪਏ ਡੁੱਬੇ

ਨਵੀਂ ਦਿੱਲੀ (ਇੰਟ.) – ਇਹ ਹਫਤਾ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਲਈ ਸਾਲ ਦਾ ਸਭ ਤੋਂ ਖਰਾਬ ਹਫਤਾ ਰਿਹਾ। ਭਾਵੇਂ ਅਮਰੀਕੀ ਬਾਜ਼ਾਰ ਹੋਣ ਜਾਂ ਭਾਰਤੀ ਸ਼ੇਅਰ ਬਾਜ਼ਾਰ, ਇਸ ਹਫਤੇ ਨਿਫਟੀ ਅਤੇ ਡਾਓ ਜੋਨਸ 52 ਹਫਤਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਏ। ਇਕੱਲੇ ਭਾਰਤੀ ਸ਼ੇਅਰ ਬਾਜ਼ਾਰ ’ਚ ਪਿਛਲੇ 6 ਦਿਨਾਂ ’ਚ ਨਿਵੇਸ਼ਕਾਂ ਦੇ 18 ਲੱਖ ਕਰੋੜ ਰੁਪਏ ਡੁੱਬ ਗਏ। ਇਹੀ ਹਾਲ ਕ੍ਰਿਪਟੋ ਮਾਰਕੀਟ ਦਾ ਵੀ ਰਿਹਾ। ਇੱਥੇ ਵੀ ਪੂਰੇ ਹਫਤੇ ਹਾਹਾਕਾਰ ਮਚੀ ਰਹੀ।

ਇਹ ਵੀ ਪੜ੍ਹੋ : ਵਾਰੇਨ ਬਫੇਟ ਨਾਲ ਦੁਪਹਿਰ ਦੇ ਖਾਣੇ ਦੀ ਨਿਲਾਮੀ ਲਈ ਰਿਕਾਰਡ 19 ਮਿਲੀਅਨ ਡਾਲਰ ਦੀ ਲੱਗੀ ਬੋਲੀ

ਇਸੇ ਹਫਤੇ ਕ੍ਰਿਪਟੋ ਕਰੰਸੀ ਦਾ ਕੁੱਲ ਮਾਰਕੀਟ ਕੈਪ ਵੀ 1 ਲੱਖ ਕਰੋੜ ਡਾਲਰ ਤੋਂ ਹੇਠਾਂ ਆ ਗਿਆ। ਬੀਤੇ 7 ਦਿਨਾਂ ’ਚ ਕ੍ਰਿਪਟੋ ਕਰੰਸੀ ਦਾ ਮਾਰਕੀਟ ਕੈਪ ਲਗਭਗ 30,000 ਕਰੋੜ ਡਾਲਰ ਯਾਨੀ 22 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਲੀਅਰ ਹੋ ਚੁੱਕਾ ਹੈ। 7 ਦਿਨਾਂ ਦੇ ਅੰਦਰ ਹੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਈਨ ਅਤੇ ਦੂਜੀ ਵੱਡੀ ਕਰੰਸੀ ਈਥੇਰੀਅਮ 30 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕੀਆਂ ਹਨ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕ੍ਰਿਪਟੋ ਮਾਰਕੀਟ ’ਚ ਇਸ ਹਫਤੇ ਕਿੰਨੀ ਹਲਚਲ ਹੋਈ ਹੈ।

ਬਿਟਕੁਆਈਨ 20,000 ਡਾਲਰ ਤੋਂ ਹੇਠਾਂ

ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਦੀ ਹਾਲਤ ਖਰਾਬ ਹੋ ਗਈ ਹੈ। ਅੱਜ ਸ਼ਨੀਵਾਰ ਨੂੰ ਇਕ ਬਿਟਕੁਆਈਨ ਦੀ ਕੀਮਤ ਖਬਰ ਲਿਖੇ ਜਾਣ ਤੱਕ 20,000 ਡਾਲਰ ਤੋਂ ਹੇਠਾਂ ਯਾਨੀ 19,198 ਡਾਲਰ ਦੇ ਲਗਭਗ ਟ੍ਰੇਡ ਕਰ ਰਹੀ ਹੈ। ਇਹ ਆਪਣੇ ਹਾਈ ਯਾਨੀ ਨਵੰਬਰ 2021 ਦੇ ਪੱਧਰ ਤੋਂ 65 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕੀ ਹੈ। ਸਿਰਫ ਪਿਛਲੇ 7 ਦਿਨਾਂ ’ਚ ਇਹ ਕਰੰਸੀ ਲਗਭਗ 30 ਫੀਸਦੀ ਡਿਗ ਚੁੱਕੀ ਹੈ।

ਇਹ ਵੀ ਪੜ੍ਹੋ : RBI ਗਵਰਨਰ ਦੀ ਸਖ਼ਤੀ, ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ

ਈਥੇਰੀਅਮ ਬੀਤੇ 7 ਦਿਨਾਂ ’ਚ 35 ਫੀਸਦੀ ਟੁੱਟੀ

ਦੂਜੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਈਥੇਰੀਅਮ ਪਿਛਲੇ 7 ਦਿਨਾਂ ’ਚ 35 ਫੀਸਦੀ ਟੁੱਟ ਚੁੱਕੀ ਹੈ। ਆਪਣੇ ਨਵੰਬਰ ਦੇ ਹਾਈ ਨਾਲ ਇਹ ਕਰੰਸੀ ਲਗਭਗ ਸਾਢੇ ਚਾਰ ਗੁਣਾ ਘਟ ਗਈ ਹੈ। ਅੱਜ ਸ਼ਨੀਵਾਰ ਨੂੰ ਇਹ 997 ਡਾਲਰ ’ਤੇ ਟ੍ਰੇਡ ਕਰ ਰਹੀ ਹੈ। ਨਵੰਬਰ 2021 ’ਚ ਇਹ 4600 ਡਾਲਰ ’ਤੇ ਚੱਲ ਰਹੀ ਸੀ।

ਡਾਜ਼ਕੁਆਇਨ ਦੀ ਹਾਲਤ ਹੋਰ ਬਦਤਰ

ਮਾਰਕੀਟ ਕੈਪ ਦੇ ਲਿਹਾਜ ਨਾਲ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਡਾਜ਼ਕੁਆਈਨ ਦੀ ਹਾਲਤ ਹੋਰ ਮਾੜੀ ਹੋ ਗਈ ਹੈ। ਆਪਣੇ ਹਾਈ ਤੋਂ ਇਹ ਕਰੰਸੀ 80 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਗਈ ਹੈ। ਜੇ ਤੁਸੀਂ ਅਗਸਤ 2021 ’ਚ ਇਸ ’ਚ ਇਕ ਲੱਖ ਰੁਪਏ ਲਗਾਏ ਹੁੰਦੇ ਤਾਂ ਅੱਜ ਉਹ ਲਗਭਗ 15 ਹਜ਼ਾਰ ਜਾਂ ਉਸ ਤੋਂ ਘੱਟ ਹੋ ਗਿਆ ਹੁੰਦਾ।

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਮੁਤਾਬਕ ਹੋਵੇਗੀ : ਗਡਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News