ਜਲਦ ਕਿਸੇ ਵੀ ਬੈਂਕ ਦੇ ATM 'ਤੇ ਕੈਸ਼ ਜਮ੍ਹਾਂ ਕਰਵਾਉਣ ਦੀ ਮਿਲ ਸਕੇਗੀ ਸਹੂਲਤ!

01/13/2020 1:38:55 PM

ਨਵੀਂ ਦਿੱਲੀ — ਯੂਨੀਫਾਈਡ ਪੇਮੈਂਟਸ ਇੰਟਰਫੇਸ(UPI) ਦੇ ਜ਼ਰੀਏ ਇਕ ਤੋਂ ਦੂਜੇ ਬੈਂਕ 'ਚ ਪੇਮੈਂਟ ਕਰਨ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ(NPCI) ਹੁਣ ਕੈਸ਼ ਡਿਪਾਜ਼ਿਟ ਲਈ ਵੀ ਅਜਿਹਾ ਕਦਮ ਚੁੱਕਣ 'ਤੇ ਜ਼ੋਰ ਦੇ ਰਿਹਾ ਹੈ। ਇਸ ਦੀ ਸਹਾਇਤਾ ਨਾਲ ਜਲਦੀ ਹੀ ਤੁਸੀਂ ਆਪਣੇ ਨਜ਼ਦੀਕ ਦੇ ਕਿਸੇ ਵੀ ਬੈਂਕ ਦੇ ATM ਦੇ ਜ਼ਰੀਏ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਸਕੋਗੇ। ਉਸਨੇ ਇਹ ਫੀਚਰ ਬੈਂਕਾਂ ਦੀਆਂ ਸ਼ਾਖਾਵਾਂ ਜਾਂ ਹੋਰ ਥਾਵਾਂ 'ਤੇ ਲੱਗੇ ATM 'ਤੇ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ।

ਸੂਤਰਾਂ ਨੇ ਦੱਸਿਆ ਕਿ NPCI ਦਾ ਮੰਨਣਾ ਹੈ ਕਿ ਉਸਦੇ ਨੈਸ਼ਨਲ ਫਾਇਨਾਂਸ਼ਿਅਲ ਸਵਿੱਚ(NFS) ਦੇ ਜ਼ਰੀਏ ਇੰਟਰਆਪਰੇਬਲ ਕੈਸ਼-ਡਿਪਾਜ਼ਿਟ ਸਿਸਟਮ ਸ਼ੁਰੂ ਕਰਨ ਨਾਲ ਪੂਰੇ ਬੈਂਕਿੰਗ ਸਿਸਟਮ ਲਈ ਕਰੰਸੀ ਸੰਭਾਲਨ ਦੀ ਲਾਗਤ ਘਟੇਗੀ। ਇਸ ਸਵਿੱਚ ਨੂੰ ਇੰਸਟੀਚਿਊਟ ਫਾਰ ਡਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਤਕਨਾਲੋਜੀ(IDRBT)) ਨੇ ਡਵੈਲਪ ਕੀਤਾ ਹੈ। ਅਜਿਹਾ ਕਰਨ ਨਾਲ ATM ਆਪਰੇਟਰਸ ਨੂੰ ਵੀ ਮਸ਼ੀਨ ਵਿਚ ਕੈਸ਼ ਪਾਉਣ ਦੀ ਲਾਗਤ ਘਟਣ 'ਚ ਮਦਦ ਮਿਲੇਗੀ। ਜਮ੍ਹਾ ਕੀਤੇ ਗਏ ਪੈਸੇ ਦਾ ਨਿਕਾਸੀ ਲਈ ਇਸਤੇਮਾਲ ਕੀਤਾ ਜਾ ਸਕੇਗਾ।

30 ਹਜ਼ਾਰ ATM ਨੂੰ ਅਸਾਨੀ ਨਾਲ ਕੀਤਾ ਜਾ ਸਕੇਗਾ ਅਪਗ੍ਰੇਡ

ਇੰਟਰਆਪਰੇਬਲ ਕੈਸ਼ ਡਿਪਾਜ਼ਿਟ ਨੈਟਵਰਕ 'ਤੇ 14 ਬੈਂਕ ਪਹਿਲਾਂ ਤੋਂ ਹੀ ਲਾਈਵ ਹਨ। ਇਕ ਹੋਰ ਸੂਤਰ ਨੇ ਦੱਸਿਆ ਕਿ NPCI ਦਾ ਅੰਦਾਜ਼ਾ ਹੈ ਕਿ IDRBT ਦਾ ਮਕੈਨਿਜ਼ਮ ਅਪਣਾਉਂਦੇ ਹੋਏ ਵੱਡੇ ਬੈਂਕਾਂ ਦੇ ਕਰੀਬ 30 ਹਜ਼ਾਰ 000 ਨੂੰ ਹੱਥੋ-ਹੱਥ ਇੰਟਰਆਪਰੇਬਲ ਡਿਪਾਜ਼ਿਟ ਮਸ਼ੀਨ ਵਿਚ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਲਈ ਵੱਖ ਤੋਂ ਹਾਰਡਵੇਅਰ ਅਪਗ੍ਰੇਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਕਿਸੇ ਵੀ ਬੈਂਕ ਦੀ ATM ਮਸ਼ੀਨ ਤੋਂ ਕਰ ਸਕੋਗੇ ਕੈਸ਼ ਜਮ੍ਹਾ

NPCI ਵਲੋਂ ਖਬਰ 'ਤ ਪ੍ਰਕਿਰਿਆ ਨਹੀਂ ਮਿਲੀ। ਇਹ ਯੋਜਨਾ ਲਾਗੂ ਹੋਣ ਨਾਲ ਗਾਹਕਾਂ ਲਈ ਹੋਰ ਬੈਂਕਾਂ ਦੇ ATM 'ਤੇ ਨਕਦੀ ਜਮ੍ਹਾਂ  ਕਰਵਾਉਣਾ ਮੁਮਕਿਨ ਹੋ ਸਕੇਗਾ। ਉਦਾਹਰਣ ਦੇ ਤੌਰ 'ਤੇ ਸਟੇਟ ਬੈਂਕ ਆਫ ਇੰਡੀਆ ਬੈਂਕ ਦੇ ਗਾਹਕ ਬੈਂਕ ਆਫ ਬੜੌਦਾ ਜਾਂ ਕਿਸੇ ਹੋਰ ਬੈਂਕ ਦੇ ATM ਤੋਂ ਆਪਣੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਸਕਣਗੇ। ਇਨ੍ਹਾਂ ਮਸ਼ੀਨਾਂ ਨੂੰ ਕੈਸ਼ ਡਿਪਾਜ਼ਿਟ ਮਸ਼ੀਨ ਜਾਂ ਕੈਸ਼ ਰੀਸਾਈਕਲ ਦੇ ਨਾਮ ਨਾਲ ਜਾਣਿਆ ਜਾਵੇਗਾ।


Related News