ਜੁਲਾਈ ’ਚ ਸਰਕਾਰ ਨੂੰ ਜੀ. ਐੱਸ. ਟੀ. ਤੋਂ ਹੋਈ ਬੰਪਰ ਕਮਾਈ, 1.6 ਲੱਖ ਕਰੋੜ ਰੁਪਏ ਕਮਾਏ

Tuesday, Aug 01, 2023 - 06:00 PM (IST)

ਜੁਲਾਈ ’ਚ ਸਰਕਾਰ ਨੂੰ ਜੀ. ਐੱਸ. ਟੀ. ਤੋਂ ਹੋਈ ਬੰਪਰ ਕਮਾਈ, 1.6 ਲੱਖ ਕਰੋੜ ਰੁਪਏ ਕਮਾਏ

ਨਵੀਂ ਦਿੱਲੀ (ਭਾਸ਼ਾ) : ਲਗਾਤਾਰ 5ਵੇਂ ਮਹੀਨੇ ਵਿਚ ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਤੋਂ ਹੋਣ ਵਾਲੀ ਕਮਾਈ 1.6 ਲੱਖ ਕਰੋੜ ਰੁਪਏ ਤੋਂ ਪਾਰ ਪੁੱਜ ਗਈ ਹੈ। ਸਰਕਾਰ ਨੇ ਜੁਲਾਈ ਮਹੀਨੇ ਵਿਚ ਜੀ. ਐੱਸ. ਟੀ. ਤੋਂ ਹੋਣ ਵਾਲੀ ਕਮਾਈ ਦੇ ਅੰਕੜਿਆਂ ਨੂੰ ਜਾਰੀ ਕਰ ਦਿੱਤਾ ਹੈ। ਡਾਟਾ ਮੁਤਾਬਕ ਜੁਲਾਈ ਦੇ ਮਹੀਨੇ ਵਿਚ ਸਰਕਾਰ ਨੂੰ ਜੀ. ਐੱਸ. ਟੀ. ਤੋਂ 1,65,105 ਕਰੋੜ ਰੁਪਏ ਦੀ ਬੰਪਰ ਕਮਾਈ ਹੋਈ ਹੈ। ਘਰੇਲੂ ਲੈਣ-ਦੇਣ (ਸੇਵਾਵਾਂ ਦੇ ਇੰਪੋਰਟ ਸਮੇਤ) ਤੋਂ ਕਮਾਈ ਵਿਚ ਸਾਲ-ਦਰ-ਸਾਲ ਦੇ ਹਿਸਾਬ ਨਾਲ 15 ਫ਼ੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਪਟਵਾਰੀਆਂ ਦੇ ਕਾਰਜਕਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ

ਜੀ. ਐੱਸ. ਟੀ. ਕੁਲੈਕਸ਼ਨ ਜੁਲਾਈ ਮਹੀਨੇ ’ਚ ਸਾਲਾਨਾ ਆਧਾਰ ’ਤੇ 11 ਫ਼ੀਸਦੀ ਵਧਿਆ ਹੈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰਾਲਾ ਨੇ ਕਿਹਾ ਕਿ ਜੁਲਾਈ 2023 ’ਚ ਕੁੱਲ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ 1,65,105 ਕਰੋੜ ਰੁਪਏ ਰਿਹਾ। ਇਸ ਵਿਚ ਕੇਂਦਰੀ ਜੀ. ਐੱਸ. ਟੀ. 29,773 ਕਰੋੜ, ਸਟੇਟ ਜੀ. ਐੱਸ. ਟੀ. 37,623 ਕਰੋੜ, ਏਕੀਕ੍ਰਿਤ ਜੀ. ਐੱਸ. ਟੀ. 85,930 ਕਰੋੜ (ਮਾਲ ਦੇ ਇੰਪੋਰਟ ’ਤੇ ਇਕੱਠੇ ਕੀਤੇ 41,239 ਕਰੋੜ ਰੁਪਏ ਸਮੇਤ) ਹੈ। ਇਸ ਤੋਂ ਇਲਾਵਾ ਸੈੱਸ 11,779 ਕਰੋੜ ਰੁਪਏ (ਮਾਲ ਦੇ ਇੰਪੋਰਟ ’ਤੇ ਇਕੱਠੇ ਕੀਤੇ 840 ਕਰੋੜ ਰੁਪਏ ਸਮੇਤ) ਰਿਹਾ। ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ਜੂਨ ਮਹੀਨੇ ਵਿਚ 1,61,497 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਪੰਜਾਬ 'ਚ ਕਈ ਥਾਵਾਂ 'ਤੇ ਚੜ੍ਹਦੀ ਸਵੇਰ ਐਨ.ਆਈ.ਏ. ਵੱਲੋਂ ਛਾਪੇਮਾਰੀ


author

Harnek Seechewal

Content Editor

Related News