ਤਿਉਹਾਰਾਂ ਦੇ ਸੀਜ਼ਨ ’ਚ ਨਕਦੀ ਦਾ ਰੁਝਾਨ 11,115 ਕਰੋੜ ਵਧਿਆ

Friday, Oct 29, 2021 - 11:04 AM (IST)

ਤਿਉਹਾਰਾਂ ਦੇ ਸੀਜ਼ਨ ’ਚ ਨਕਦੀ ਦਾ ਰੁਝਾਨ 11,115 ਕਰੋੜ ਵਧਿਆ

ਨਵੀਂ ਦਿੱਲੀ- ਇਸ ਮਹੀਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਮੁਦਰਾ ਦੀ ਮੰਗ ਵਿਚ ਲਗਾਤਾਰ ਉਛਾਲ ਦੇਖਿਆ ਗਿਆ ਹੈ। ਆਰ. ਬੀ. ਆਈ. ਦੀ ਨਵੀਂ ਹਫਤਾਵਾਰੀ ਅੰਕੜਾ ਰਿਪੋਰਟ ਮੁਤਾਬਕ ਰੁਝਾਨ ਵਿਚ ਨਕਦੀ 15 ਅਕਤੂਬਰ ਨੂੰ ਖਤਮ ਹਫਤੇ ਵਿਚ 11,115 ਰੁਪਏ ਕਰੋੜ ਵਧਕੇ 29,25,263 ਕਰੋੜ ਰੁਪਏ ਕਰੋੜ ਹੋ ਗਈ ਜੋਕਿ 8 ਅਕਤੂਬਰ ਨੂੰ 29,14,148 ਰੁਪਏ ਕਰੋੜ ਸੀ। ਇਸ ਸਾਲ 15 ਅਕਤੂਬਰ ਤੱਕ ਕਰੰਸੀ ਇਨ ਸਰਕੂਲੇਸ਼ਨ (ਸੀ. ਆਈ. ਸੀ.) ਵਿਚ 9 ਫੀਸਦੀ ਦਾ ਵਾਧਾ ਹੋਇਆ ਹੈ। ਜਦਕਿ 16 ਅਕਤੂਬਰ 2020 ਵਿਚ ਇਹ 26, 79,937 ਕਰੋੜ ਰੁਪਏ ਸੀ। ਅਸਲ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਜਨਤਾ ਕੋਲ ਮੁਦਰਾ 24 ਸਤੰਬਰ ਤੱਕ 63,103 ਕਰੋੜ ਰੁਪਏ ਤੋਂ ਵਧ ਕੇ 28,14,931 ਕਰੋੜ ਰੁਪਏ ਹੋ ਗਈ ਸੀ, ਜੋ ਮਾਰਚ ਦੇ ਅਖੀਰ ਤੱਕ 27,51,828 ਕਰੋੜ ਰੁਪਏ ਸੀ।
ਵਿੱਤ ਸਾਲ 25 ਤੱਕ ਨਕਦੀ 4 ਫੀਸਦੀ ਵਧਣ ਦੀ ਉਮੀਦ
ਇਤਿਹਾਸਕ ਰੂਪ ਨਾਲ ਸਕਲ ਘਰੇਲੂ ਉਤਪਾਦ ਵਿਚ ਕਦੀ ਦਾ ਰੁਝਾਨ ਵਿੱਤ ਸਾਲ 2020 ਤੱਕ 10-12 ਫੀਸਦੀ ਦੇ ਵਿਚਾਲੇ ਸੀ, ਹਾਲਾਂਕਿ ਕੋਵਿਡ ਬ੍ਰੇਕ ਆਊਟ ਅਤੇ ਈਕੋਸਿਸਟਮ ਵਿਚ ਨਕਦੀ ਦੇ ਵਾਧੇ ਤੋਂ ਬਾਅਦ ਕੁੱਲ ਘਰੇਲੂ ਉਤਪਾਦ ਲਈ ਸੀ. ਆਈ. ਸੀ. ਵਿੱਤ ਸਾਲ 2021-22 ਵਿਚ 15 ਫੀਸਦੀ ਤੱਕ ਵਧ ਗਿਆ ਹੈ ਅਤੇ ਵਿੱਤ ਸਾਲ 25 ਤੱਕ 14 ਫੀਸਦੀ ਤੱਕ ਵਧਣ ਦੀ ਉਮੀਦ ਹੈ। ਸੀ. ਐੱਮ. ਐੱਸ. ਕੈਸ਼ ਇੰਡੈਕਸ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਆਰਥਿਕਤਾ ਵਿਚ ਨਕਦੀ ਦੀ ਲੋੜ ਵਿਚ ਜ਼ਿਕਰਯੋਗ ਵਾਧਾ ਦਰਸਾਉਂਦਾ ਹੈ ਜਿਵੇਂ ਕਿ 2018 ਤੋਂ ਪਿਛਲੇ ਤਿੰਨ ਸਾਲਾਂ ਵਿਚ ਹੋ ਰਿਹਾ ਹੈ। ਸੀ. ਐੱਮ. ਐੱਸ. ਕੈਸ਼ ਇੰਡੈਕਸ ਪਿਛਲੇ ਤਿੰਨ ਸਾਲਾਂ ਵਿਚ ਨਕਦੀ ਵਿਚ 9.19 ਫੀਸਦੀ ਦੀ ਛਾਲ ਦਰਸਾਉਂਦੀ ਹੈ। ਸਭ ਤੋਂ ਵੱਡੀ ਨਕਦ ਪ੍ਰਬੰਧਨ ਕੰਪਨੀਆਂ ਵਿਚੋਂ ਇਕ ਸੀ. ਐੱਮ. ਐੱਸ. ਇੰਫੋ ਸਿਸਟਮਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੀਵ ਕੌਲ ਨੇ ਕਿਹਾ ਕਿ ਭਾਰਤ ਕਿ ਭਾਰਤ ਵਿਚ ਨਕਦੀ ਸਾਰੇ ਖੇਤਰਾਂ ਅਤੇ ਆਮਦਨ ਸਮੂਹਾਂ ਵਿਚ ਲੈਣ-ਦੇਣ ਦਾ ਪ੍ਰਮੁੱਖ ਮਾਧਿਅਮ ਬਣੀ ਹੋਈ ਹੈ।
15 ਕਰੋੜ ਲੋਕਾਂ ਕੋਲ ਨਹੀਂ ਹਨ ਬੈਂਕ ਖਾਤੇ
ਉਨ੍ਹਾਂ ਨੇ ਕਿਹਾ ਕਿ ਵਿੱਤ ਸਾਲ 2011 ਵਿਚ ਸੀ. ਐੱਮ. ਐੱਸ. ਨੈੱਟਵਰਕ 63,000 ਤੋਂ ਜ਼ਿਆਦਾ ਏ. ਟੀ. ਐੱਮ. ਦੇ ਮਾਧਿਅਮ ਤੋਂ 9.15 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮੁਦਰਾ ਵਿਚ ਚਲਿਆ ਗਿਆ ਸੀ। ਆਉਣ ਵਾਲੇ ਹਫਤਿਆਂ ਵਿਚ ਹੋਰ ਦੀਵਾਲੀ ਦੌਰਾਨ ਨਕਦੀ ਦੀ ਮੰਗ ਤੇਜ਼ ਹੋਣ ਦੀ ਉਮੀਦ ਹੈ। ਲਗਭਗ 15 ਕਰੋੜ ਲੋਕਾਂ ਕੋਲ ਅਜੇ ਤੱਕ ਬੈਂਕ ਖਾਤਾ ਨਹੀਂ ਹੋਣ ਕਾਰਨ ਨਕਦ ਲੈਣ-ਦੇਣ ਦਾ ਇਕ ਪ੍ਰਮੁੱਖ ਮਾਧਿਅਮ ਬਣਿਆ ਹੋਇਆ ਹੈ। ਇਤਿਹਾਸਕ ਰੂਪ ਨਾਲ ਤਿਉਹਾਰੀ ਸੀਜ਼ਨ ਦੌਰਾਨ ਨਕਦੀ ਦੀ ਮੰਗ ਜ਼ਿਆਦਾ ਰਹਿੰਦੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਵਪਾਰੀ ਅਜੇ ਵੀ ਐਂਡ-ਟੂ-ਐਂਡ ਲੈਣ-ਦੇਣ ਲਈ ਨਕਦ ਭੁਗਤਾਨ ’ਤੇ ਨਿਰਭਰ ਹਨ। ਅਮੋਲ ਰੈਡੀਮੇਡ ਦੇ ਸੀ. ਈ. ਓ. ਸੰਜੇ ਮਹਿਤਾ ਨੇ ਕਿਹਾ ਕਿ ਹਾਲਾਂਕਿ ਦੁਕਾਨਾਂ ’ਤੇ ਆਨਲਾਈਨ ਭੁਗਤਾਨ ਵਿਚ ਵਾਧਾ ਹੋਇਆ ਹੈ ਪਰ ਜ਼ਿਆਦਾ ਮਾਤਰਾ ਵਿਚ ਖਰੀਦਾਰੀ ਕਰਨ ਵਾਲੇ ਕਈ ਗਾਹਕ ਅਜੇ ਵੀ ਨਕਦ ਵਿਚ ਭੁਗਤਾਨ ਕਰਨਾ ਪਸੰਦ ਕਰਦੇ ਹਨ, ਜੋ ਉਨ੍ਹਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਤੋਂ ਪਤਾ ਹੈ।


author

Aarti dhillon

Content Editor

Related News