ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਦੀ ਤਿਆਰੀ ਕਰ ਰਹੀ ਇਹ ਏਅਰਲਾਈਨ

10/06/2020 5:01:11 PM

ਨਵੀਂ ਦਿੱਲੀ — ਏਸ਼ੀਆ ਵਿਚ ਕਿਫਾਇਤੀ ਉਡਾਣ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰ ਏਸ਼ੀਆ ਭਾਰਤ 'ਚ ਆਪਣੇ ਕਾਰੋਬਾਰ ਨੂੰ ਬੰਦ ​​ਕਰ ਰਹੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਖ਼ੁਦ ਦੱਸਿਆ ਕਿ 'ਏਅਰ ਏਸ਼ੀਆ' ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਜਾ ਰਹੀ ਹੈ। ਇਹ ਵੀ ਕਿਹਾ ਕਿ ਏਅਰ ਏਸ਼ੀਆ ਦੀ ਪੇਰੈਂਟ ਕੰਪਨੀ ਵਿਚ ਕੁਝ ਸਮੱਸਿਆ ਹੈ, ਜਿਸ ਕਾਰਨ ਅਜਿਹਾ ਹੋ ਰਿਹਾ ਹੈ। ਦਰਅਸਲ ਉਸ ਨੂੰ ਚੰਡੀਗੜ੍ਹ ਤੋਂ ਏਅਰ ਏਸ਼ੀਆ ਦੀਆਂ ਉਡਾਣਾਂ ਬੰਦ ਕਰਨ ਦਾ ਕਾਰਨ ਪੁੱਛਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਹਰਦੀਪ ਸਿੰਘ ਪੁਰੀ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ।

ਟਾਟਾ ਸਮੂਹ ਕੋਲ ਹਨ ਏਅਰ ਏਸ਼ੀਆ ਦੇ ਜ਼ਿਆਦਾਤਰ ਸਟੇਕ

ਏਅਰ ਏਸ਼ੀਆ ਦੀ ਭਾਰਤੀ ਕੰਪਨੀ ਏਅਰ ਏਸ਼ੀਆ ਇੰਡੀਆ 'ਚ ਟਾਟਾ ਗਰੁੱਪ ਦੀ ਬਹੁਗਿਣਤੀ ਹਿੱਸੇਦਾਰੀ ਹੈ। ਹਾਲਾਂਕਿ ਅਜੇ ਤੱਕ ਕੰਪਨੀ ਵਲੋਂ ਏਅਰ ਏਸ਼ੀਆ ਦੇ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਪੁਰੀ ਦੇ ਬਿਆਨ ਨੂੰ ਪ੍ਰਸੰਗ ਤੋਂ ਹਟਾ ਦਿੱਤਾ ਗਿਆ ਹੈ, ਜਦੋਂਕਿ ਉਨ੍ਹਾਂ ਨੇ ਤੁਰੰਤ ਇੱਕ ਸਪੱਸ਼ਟੀਕਰਨ ਵੀ ਦੇ ਦਿੱਤਾ ਸੀ। ਏਅਰ ਏਸ਼ੀਆ ਦੀ ਪੇਰੈਂਟ ਕੰਪਨੀ ਏਅਰ ਏਸ਼ੀਆ ਗਰੁੱਪ ਬੀ ਡੀ ਡੀ ਹੈ। 

ਇਹ ਵੀ ਪੜ੍ਹੋ- 5 ਰੁਪਏ ਦੇ ਕੈਪਸੂਲ ਨਾਲ ਖ਼ਤਮ ਹੋਵੇਗਾ ਪਰਾਲੀ ਸਾੜਨ ਦਾ ਝੰਜਟ! ਜ਼ਮੀਨ ਬਣੇਗੀ ਉਪਜਾਊ

100 ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਕਰ ਰਹੀ ਤਿਆਰੀ

ਕੋਰੋਨਾ ਸੰਕਟ ਦੇ ਵਿਚਕਾਰ ਹਵਾਬਾਜ਼ੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਅਜਿਹੀ ਸਥਿਤੀ ਵਿਚ ਏਅਰ ਏਸ਼ੀਆ ਕਈ ਦੇਸ਼ਾਂ ਵਿਚ ਆਪਣੇ ਕਾਰੋਬਾਰ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤਰਤੀਬ ਵਿਚ ਕੰਪਨੀ ਜਾਪਾਨ ਵਿਚ ਆਪਣਾ ਕਾਰੋਬਾਰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਏਅਰ ਏਸ਼ੀਆ ਇੰਡੀਆ ਨੇ ਸਾਲ 2014 ਵਿਚ ਆਪ੍ਰੇਸ਼ਨ ਸ਼ੁਰੂ ਕੀਤੇ ਸਨ। ਹਾਲਾਂਕਿ ਕੰਪਨੀ ਕਦੇ ਵੀ ਮੁਨਾਫੇ 'ਚ ਨਹੀਂ ਆਈ। ਇਸਦੀ ਭਾਰਤ ਵਿਚ ਮਾਰਕੀਟ ਹਿੱਸੇਦਾਰੀ 6.8 ਪ੍ਰਤੀਸ਼ਤ ਹੈ। ਦੇਸ਼ ਵਿਚ ਇਸ ਦੇ ਕਾਮਿਆਂ ਦੀ ਸੰਖਿਆ 3,000 ਤੋਂ ਵੱਧ ਹੈ। ਟਾਟਾ ਸੰਨਜ਼ ਦੀ ਏਅਰ ਏਸ਼ੀਆ ਇੰਡੀਆ ਵਿਚ 51% ਹਿੱਸੇਦਾਰੀ ਹੈ। ਇਹ ਹੁਣ ਮਲੇਸ਼ੀਆ ਸਾਂਝੇਦਾਰ ਦੀ 49 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ 'ਤੇ ਵਿਚਾਰ ਕਰ ਰਹੀ ਹੈ। ਏਅਰ ਏਸ਼ੀਆ ਇਸ ਸਾਂਝੇ ਉੱਦਮ ਵਿਚ ਜ਼ਿਆਦਾ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਕੰਪਨੀ ਚਾਹੁੰਦੀ ਹੈ ਕਿ ਏਅਰ ਏਸ਼ੀਆ ਇੰਡੀਆ ਲੋਨ ਲੈ ਕੇ ਆਪਣਾ ਕਾਰੋਬਾਰ ਸੰਭਾਲੇ।

ਇਹ ਵੀ ਪੜ੍ਹੋ- ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਸਰਕਾਰ ਨੇ ਖ਼ਤਮ ਕੀਤੀ ਇਹ ਸ਼ਰਤ


Harinder Kaur

Content Editor

Related News