ਮੈਲਬੌਰਨ ਤੋਂ ਦਿੱਲੀ ਜਾ ਰਹੀ AirIndia ਦੀ ਫਲਾਈਟ ਵਾਪਸ ਪਰਤੀ... ਮੈਡੀਕਲ ਐਮਰਜੈਂਸੀ ਕਾਰਨ ਲੈਣਾ ਪਿਆ ਫ਼ੈਸਲਾ
Monday, Jul 31, 2023 - 09:55 AM (IST)

ਨਵੀਂ ਦਿੱਲੀ - ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਐਤਵਾਰ ਸਵੇਰੇ ਇੱਕ ਘੰਟੇ ਤੋਂ ਵੱਧ ਦੇ ਸਫ਼ਰ ਤੋਂ ਬਾਅਦ ਮੈਡੀਕਲ ਐਮਰਜੈਂਸੀ ਕਾਰਨ ਮੈਲਬੌਰਨ ਵਾਪਸ ਪਰਤ ਗਈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਲਾਈਟ ਨੰਬਰ AI 309 ਨੇ ਬੀਮਾਰ ਯਾਤਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਤਾਰਨ ਤੋਂ ਬਾਅਦ ਦੁਬਾਰਾ ਉਡਾਣ ਭਰੀ ਅਤੇ ਬਾਅਦ ਵਿੱਚ ਰਾਤ 9.30 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ 'ਤੇ ਉਤਰੀ।
ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕੇਸਰ, ਜਾਣੋ ਦੋਵੇਂ ਕੀਮਤੀ ਵਸਤੂਆਂ ਦੇ ਭਾਅ
ਅਧਿਕਾਰੀ ਨੇ ਕਿਹਾ ਕਿ ਇੱਕ ਯਾਤਰੀ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਜਹਾਜ਼ ਵਿੱਚ ਮੌਜੂਦ ਇੱਕ ਡਾਕਟਰ ਨੇ ਸੁਝਾਅ ਦਿੱਤਾ ਕਿ ਯਾਤਰੀ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਹੈ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਇਹ ਮੈਡੀਕਲ ਐਮਰਜੈਂਸੀ ਸੀ, ਇਸ ਲਈ ਫਲਾਈਟ ਇੱਕ ਘੰਟੇ ਤੱਕ ਦੇ ਸਫ਼ਰ ਤੋਂ ਬਾਅਦ ਮੈਲਬੌਰਨ ਵਾਪਸ ਆ ਗਈ।
ਇਹ ਵੀ ਪੜ੍ਹੋ : ਗੈਰ-ਬਾਸਮਤੀ ਚੌਲਾਂ ਤੋਂ ਬਾਅਦ ਸਰਕਾਰ ਨੇ ਹੁਣ Rice Bran Meal ਦੇ ਨਿਰਯਾਤ 'ਤੇ ਲਗਾਈ ਪਾਬੰਦੀ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8