ਗੈਰ-ਟੈਰਿਫ਼ ਰੁਕਾਵਟਾਂ ਕਾਰਨ ਕੱਪੜਾ ਵਪਾਰ ਹੋ ਰਿਹੈ ਪ੍ਰਭਾਵਿਤ : AEPC
Friday, Aug 11, 2023 - 10:29 AM (IST)
ਨਵੀਂ ਦਿੱਲੀ (ਭਾਸ਼ਾ) – ਗੈਰ-ਟੈਰਿਫ਼ ਰੁਕਾਵਟਾਂ (ਐੱਨ. ਟੀ. ਬੀ.) ਹੌਲੀ-ਹੌਲੀ ਜਾਇਜ਼ ਕੱਪੜਾ ਵਪਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਇੱਥੋਂ ਤੱਕ ਕਿ ਪ੍ਰਭਾਵਿਤ ਕਰਨ ਲਈ ਇਕ ਸ਼ਕਤੀਸ਼ਾਲੀ ਉਪਕਰਨ ਵਜੋਂ ਉੱਭਰ ਰਹੀਆਂ ਹਨ। ਕੱਪੜਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਏ. ਈ. ਪੀ. ਸੀ. ਨੇ ਕਿਹਾ ਕਿ 2019 ਤੋਂ ਕੱਪੜਾ ਖੇਤਰ ਨਾਲ ਸਬੰਧਤ 131 ਐੱਨ. ਟੀ. ਬੀ. ਨੋਟੀਫਿਕੇਸ਼ਨਸ ਜਾਰੀ ਕੀਤੇ ਗਏ ਹਨ, ਜਿਸ ’ਚ 71 ਨੋਟੀਫਿਕੇਸ਼ਨਸ ਨਾਲ ਯੁਗਾਂਡਾ ਟੌਪ ’ਤੇ ਹੈ।
ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ
ਇਸ ਤੋਂ ਬਾਅਦ ਇਕਵਾਡੋਰ (10), ਚੀਨ (8), ਤਾਈਵਾਨ (7), ਇਸਰਾਈਲ (5), ਅਮਰੀਕਾ (4) ਅਤੇ ਪੇਰੂ (3) ਦਾ ਸਥਾਨ ਹੈ। ਇਨ੍ਹਾਂ ਰੁਕਾਵਟਾਂ ’ਚ ਸਰਟੀਫਿਕੇਸ਼ਨ, ਨਿਰੀਖਣ, ਨਿਯਮ, ਮਾਪਦੰਡ, ਐੱਸ. ਪੀ. ਐੱਸ. (ਸਵੱਛਤਾ ਅਤੇ ਫਾਈਟੋ-ਸਵੱਛਤਾ-ਬੂਟਿਆਂ ਅਤੇ ਜਾਨਵਰਾਂ ਨਾਲ ਸਬੰਧਤ) ਉਪਾਅ ਅਤੇ ਵਪਾਰ ’ਚ ਤਕਨੀਕੀ ਰੁਕਾਵਟਾਂ (ਟੀ. ਬੀ. ਟੀ.) ਸ਼ਾਮਲ ਹਨ। ਇਹ ਉਪਾਅ ਕੁੱਲ ਮਿਲਾ ਕੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਨਿਯਮਾਂ ਮੁਤਾਬਕ ਹਨ। ਪਰਿਸ਼ਦ ਨੇ ਕਿਹਾ ਕਿ ਜਦੋਂ ਇਨ੍ਹਾਂ ਉਪਾਅ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਜਾਇਜ਼ ਵਪਾਰ ਵਿੱਚ ਰੁਕਾਵਟ ਬਣ ਜਾਂਦੇ ਹਨ।
ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ
ਪਰਿਸ਼ਦ ਨੇ ਇਸ ਮੁੱਦੇ ਬਾਰੇ ਉਦਯੋਗ ਨੂੰ ਸੰਵੇਦਨਸ਼ੀਲ ਬਣਾਉਣ ਦੇ ਟੀਚੇ ਨਾਲ ਕੱਪੜਾ ਐਕਸਪੋਰਟ ਖੇਤਰ ਵਿੱਚ ਉੱਭਰਦੀਆਂ ਗੈਰ-ਟੈਰਿਫ਼ ਰੁਕਾਵਟਾਂ ’ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ। ਏ. ਈ. ਪੀ. ਸੀ. ਦੇ ਜਨਰਲ ਸਕੱਤਰ ਮਿਥੀਲੇਸ਼ਵਰ ਠਾਕੁਰ ਨੇ ਕਿਹਾ ਕਿ ਐੱਨ. ਟੀ. ਬੀ. ਹੌਲੀ-ਹੌਲੀ ਪਰ ਨਿਸ਼ਚਿਤ ਤੌਰ ’ਤੇ ਜਾਇਜ਼ ਵਪਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਇੱਥੋਂ ਤੱਕ ਕਿ ਰੁਕਾਵਟ ਪਾਉਣ ਦੇ ਇਕ ਸ਼ਕਤੀਸ਼ਾਲੀ ਉਪਕਰਨ ਵਜੋਂ ਉੱਭਰੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ’ਚ ਯੂਰਪੀ ਸੰਘ ਵਰਗੀਆਂ ਵਿਕਸਿਤ ਅਰਥਵਿਵਸਥਾਵਾਂ ਵਲੋਂ ਵਿਕਾਸਸ਼ੀਲ ਦੇਸ਼ਾਂ ਤੋਂ ਇੰਪੋਰਟ ਨੂੰ ਸੀਮਤ ਕਰਨ ਲਈ ਨਵੇਂ ਤਰੀਕੇ ਲੱਭ ਰਹੇ ਹਨ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8