ਟੈਸਲਾ ਨੇ 18 ਦਿਨਾਂ ਲਈ ਬੰਦ ਕੀਤਾ ਮਾਡਲ S ਅਤੇ X ਦਾ ਉਤਪਾਦਨ

Tuesday, Dec 15, 2020 - 12:06 PM (IST)

ਟੈਸਲਾ ਨੇ 18 ਦਿਨਾਂ ਲਈ ਬੰਦ ਕੀਤਾ ਮਾਡਲ S ਅਤੇ X ਦਾ ਉਤਪਾਦਨ

ਸੇਨ ਫ੍ਰਾਂਸਿਸਕੋ – ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੇ 24 ਦਸੰਬਰ ਤੋਂ ਅਗਲੇ 18 ਦਿਨਾਂ ਲਈ ਆਪਣੇ ਫ੍ਰੇਮੋਂਟ (ਕੈਲੀਫੋਰਨੀਆ) ਸਥਿਤ ਕਾਰਖਾਨੇ ’ਚ ਮਾਡਲ ਐੱਸ ਅਤੇ ਮਾਡਲ ਐਕਸ ਵਾਹਨਾਂ ਦਾ ਉਤਪਾਦਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਕ ਇੰਟਰਨਲ ਮੇਮੋ ਮੁਤਾਬਕ ਇਨ੍ਹਾਂ ਉਤਪਦਾਨ ਲਾਈਨਾਂ ’ਤੇ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਇਕ ਹਫਤੇ ਦੀ ਤਨਖਾਹ ਦਿੱਤੀ ਜਾਏਗੀ ਅਤੇ ਕੁਝ ਨੂੰ ਪੇਡ ਛੁੱਟੀਆਂ ਮਿਲਣਗੀਆਂ।

ਰਿਪੋਰਟ ਮੁਤਾਬਕ ਕਰਮਚਾਰੀਆਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜਬਰੀ ਇਸ ਸਮੇਂ ਨੂੰ ਕੱਢਣ ਲਈ ਪੂਰੇ ਇਕ ਹਫਤੇ ਦੀ ਤਨਖਾਹ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਕੰਮ ਲਈ ਸ਼ਿਫਟ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਬਚੇ ਹੋਏ ਬਿਨਾਂ ਤਨਖਾਹ ਦੇ ਦਿਨਾਂ ’ਚ ਬਿਜਨੈੱਸ ਅਤੇ ਹੋਰ ਹਿੱਸਿਆਂ ’ਚ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

30 ਸਤੰਬਰ ਨੂੰ ਸਮਾਪਤ ਤੀਜੀ ਤਿਮਾਹੀ ’ਚ 1.45 ਲੱਖ ਵਾਹਨਾਂ ਦਾ ਉਤਪਾਦਨ

ਮੇਮੋ ’ਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀ ਉਤਪਾਦਨ ਬੰਦ ਹੋਣ ਦੌਰਾਨ ਸਵੈਇੱਛਾ ਨਾਲ ਵਾਹਨਾਂ ਨੂੰ ਗਾਹਕਾਂ ਤੱਕ ਪਹੁੰਚਾਉਣ ’ਚ ਮਦਦ ਕਰ ਸਕਦੇ ਹਨ। ਮਾਡਲ ਐੱਸ ਅਤੇ ਐਕਸ ਲਾਈਨਾਂ ਦੇ ਬੰਦ ਹੋਣ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਪੁਰਾਣੇ ਮਾਡਲ ਦੀ ਜ਼ਿਆਦਾ ਮੰਗ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਟੈਸਲਾ ਛੁੱਟੀਆਂ ’ਚ ਬੰਦ ਦੇ ਦੌਰਾਨ ਆਪਣੇ ਮਾਡਲ ਐੱਸ ਅਤੇ ਐਕਸ ਦੀਆਂ ਲਾਈਨਾਂ ਦੇ ਨਾਲ ਕੀ ਕਰਨਾ ਚਾਹੁੰਦਾ ਹੈ। 30 ਸਤੰਬਰ ਨੂੰ ਸਮਾਪਤ ਹੋਈ 2020 ਦੀ ਤੀਜੀ ਤਿਮਾਹੀ ’ਚ ਟੈਸਲਾ ਨੇ 1.45 ਲੱਖ ਵਾਹਨਾਂ ਦਾ ਉਤਪਾਦਨ ਕੀਤਾ, ਜਿਨ੍ਹਾਂ ’ਚੋਂ 1.39 ਲੱਖ ਡਿਲਿਵਰ ਹੋ ਚੁੱਕੇ ਹਨ। ਇਨ੍ਹਾਂ ’ਚੋਂ 17,000 ਮਾਡਲ ਐੱਸ. ਅਤੇ ਐਕਸ ਦੇ ਵਾਹਨ ਹਨ, ਉਨ੍ਹਾਂ ’ਚ 15,200 ਦੀ ਡਿਲਿਵਰੀ ਹੋ ਰਹੀ ਹੈ।


author

Harinder Kaur

Content Editor

Related News