Tesla ਦੀ ਇਲੈਕਟ੍ਰਾਨਿਕ ਕਾਰ ਮਾਡਲ ਐਕਸ ਨੂੰ ਭਾਰਤ ਲਿਆਉਣ ''ਚ ਨਹੀਂ ਲੱਗਿਆ ਕੋਈ ਟੈਕਸ
Wednesday, Dec 20, 2017 - 01:53 AM (IST)

ਜਲੰਧਰ-ਟੇਸਲਾ ਦੀ ਪਹਿਲੀ ਇਲੈਕਟ੍ਰਾਨਿਕ ਐੱਸ.ਯੂ.ਵੀ.ਮਾਡਲ ਐਕਸ ਦਾ ਭਾਰਤ 'ਚ ਰਜਿਸਟ੍ਰੇਸ਼ਨ ਹੋਇਆ ਹੈ। ਮੀਡੀਆ ਰਿਪੋਰਟਸ ਮੁਤਾਬਕ ਇਸ ਇਲੈਕਟ੍ਰਾਨਿਕ ਐੱਸ.ਯੂ.ਵੀ. ਦਾ ਮੁੰਬਈ ਦੇ ਤਾੜਦੇਵ ਖੇਤਰੀ ਪਰਿਵਹਨ ਕਾਰਜਕਾਲ 'ਚ ਰਜਿਸਟ੍ਰੇਸ਼ਨ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੇਸਲਾ ਦੀ ਇਸ ਇਲੈਕਟ੍ਰਾਨਿਕ ਐੱਸ.ਯੂ.ਵੀ. ਨੂੰ ਭਾਰਤ ਲਿਆਉਣ 'ਚ ਕੋਈ ਟੈਕਸ ਨਹੀਂ ਲੱਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਆਮਤੌਰ 'ਤੇ 1 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਵਾਲੀ ਇੰਪੋਰਟੇਡ ਕਾਰ 'ਤੇ 20 ਲੱਖ ਰੁਪਏ ਟੈਕਸ ਲੱਗਦਾ ਹੈ। ਇਸ ਕਾਰ 'ਤੇ ਨਾ ਹੀ ਆਰ.ਟੀ.ਓ. ਟੈਕਸ ਲੱਗਿਆ ਅਤੇ ਨਾ ਹੀ ਸੈਸ।
ਭਾਰਤ 'ਚ ਇਸ ਕਾਰ ਨੂੰ ਐੱਸਾਰ ਸਮੂਹ ਦੇ ਸੀ.ਈ.ਓ. ਪ੍ਰਸ਼ਾਂਤ ਰੂਈਆ ਨੇ ਮੰਗਵਾਇਆ ਹੈ।
ਟੇਸਲਾ ਦੀ ਮਾਡਲ ਐਕਸ ਇਲੈਕਟ੍ਰਾਨਿਕ ਐੱਸ.ਯੂ.ਵੀ. ਇਕ ਵਾਰ ਫੁੱਲ ਚਾਰਜ 'ਚ 381 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। 4.9 ਸੈਕਿੰਡ 'ਚ ਇਸ ਇਲੈਕਟ੍ਰਾਨਿਕ ਐੱਸ.ਯੂ.ਵੀ. ਦਾ ਪੀ75ਡੀ ਬੇਸ ਮਾਡਲ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਦੀ ਹੈ। ਮਾਡਲ ਐਕਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਇਲੈਕਟ੍ਰਾਨਿਕ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 48 ਲੱਖ ਰੁਪਏ ਕਰੀਬ ਹੈ ਜਦਕਿ ਟਾਪ ਮਾਡਲ ਦੀ ਸਪੀਡ ਲਗਭਗ 83 ਲੱਖ ਰੁਪਏ ਹੈ।