ਭਾਰਤੀ ਕੰਪਨੀਆਂ ''ਤੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਦੇ ਟੈਲੀਕਾਮ ਵੈਂਡਰਸ ''ਤੇ ਭਾਰਤ ''ਚ ਵੀ ਲੱਗੇਗਾ ਬੈਨ

02/21/2020 9:58:21 AM

ਨਵੀਂ ਦਿੱਲੀ—ਦੂਰਸੰਚਾਰ ਵਿਭਾਗ (ਡੀ.ਓ.ਟੀ.) ਉਨ੍ਹਾਂ ਦੇਸ਼ਾਂ ਦੇ ਟੈਲੀਕਾਮ ਵੈਂਡਰਸ 'ਤੇ ਪ੍ਰਤੀਬੰਧ ਲਗਾਏਗਾ ਜੋ ਭਾਰਤੀ ਸਪਲਾਈਕਰਤਾਵਾਂ ਨੂੰ ਆਪਣੇ ਇਥੇ ਵਾਈਫਾਈ, ਫਿਕਸਡ ਲਾਈਨ ਅਤੇ 5ਜੀ ਸਮੇਤ ਕਿਸੇ ਵੀ ਸੈਲਿਊਲਰ ਨੈੱਟਵਰਕ ਗੀਯਸ ਦੀ ਸਪਲਾਈ ਕਰਨ ਤੋਂ ਰੋਕਦੇ ਹਨ। ਇਹ ਗੱਲ ਸਰਕਾਰ ਦੇ ਇਕ ਤਾਜ਼ਾ ਆਦੇਸ਼ 'ਚ ਕਹੀ ਗਈ ਹੈ। ਇਹ ਪਬਲਿਕ ਪ੍ਰੋਕਯੋਰਮੈਂਟ (ਪ੍ਰੀਫਰੈਂਸ ਟੂ ਮੇਕ ਇਨ ਇੰਡੀਆ) ਆਰਡਰ 2017 ਦਾ ਹਿੱਸਾ ਹੈ, ਜੋ ਮੇਕ ਇਨ ਇੰਡੀਆ ਨੂੰ ਵਾਧਾ ਦੇਣ ਲਈ ਮੇਕ ਇਨ ਇੰਡੀਆ ਉਤਪਾਦਾਂ ਦੀ ਖਰੀਦਾਰੀ ਨੂੰ ਵਾਧਾ ਦਿੰਦਾ ਹੈ। ਤਾਜ਼ਾ ਆਦੇਸ਼ ਡੀ.ਓ.ਟੀ. ਨੇ 19 ਫਰਵਰੀ ਨੂੰ ਸਾਰੇ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਇਕਾਈਆਂ ਨੂੰ ਭੇਜਿਆ ਹੈ।
ਦੂਰਸੰਚਾਰ ਨਾਲ ਸੰਬੰਧਤ ਖਰੀਦਾਰੀਆਂ ਨਾਲ ਜੁੜੇ ਪ੍ਰਬੰਧਾਂ ਨੂੰ ਡੀ.ਓ.ਟੀ. ਲਾਗੂ ਕਰਦਾ ਹੈ।
ਆਦੇਸ਼ ਦੇ ਦਾਇਰੇ 'ਚ ਵਾਈਫਾਈ ਐਕਸੈੱਸ ਪੁਆਇੰਟ, ਰਾਊਟਰਸ, ਆਪਟਕਲ ਫਾਈਬਰ ਕੇਬਲ, ਇੰਟਰਪ੍ਰਾਈਜੇਜ਼ ਰਾਊਟਰਸ ਅਤੇ ਸੰਬੰਧਤ ਤਕਨਾਲੋਜ਼ੀ, ਇੰਟੀਗ੍ਰੇਟਿਡ ਬ੍ਰਾਡਬੈਂਕ ਸਿਸਟਮਸ, ਬ੍ਰਾਡਬੈਂਡ ਟਰਾਂਸਮਿਸ਼ਨ ਇਕਵਪਮੈਂਟ, ਮੋਟਮਸ ਆਦਿ ਆਉਣਗੇ। ਟੈਲੀਕਮਿਊਨਿਕੇਸ਼ਨ ਸੈਕਟਰ ਨਾਲ ਸੰਬੰਧਤ ਵਸਤੂ, ਸੇਵਾ ਜਾਂ ਕੰਮ ਦੀ ਖਰੀਦ ਨਾਲ ਜੁੜੇ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਲਈ ਦੂਰਸੰਚਾਰ ਵਿਭਾਗ ਨੋਡਲ ਵਿਭਾਗ ਹੈ।


Aarti dhillon

Content Editor

Related News