ਦੂਰਸੰਚਾਰ ਫਰਮਾਂ ਨੂੰ ਹੁਣ ਵੀ ਸਪੈਕਟ੍ਰਮ ਮੁੱਲ ''ਚ ਕਟੌਤੀ ਦੀ ਉਮੀਦ : COAI
Monday, Oct 12, 2020 - 01:22 PM (IST)
ਨਵੀਂ ਦਿੱਲੀ— ਦੂਰਸੰਚਾਰ ਕੰਪਨੀਆਂ ਨੂੰ ਅਗਲੇ ਦੌਰ ਦੀ ਨਿਲਾਮੀ ਲਈ ਸਪੈਕਟ੍ਰਮ ਦੇ ਆਧਾਰ ਮੁੱਲ 'ਚ ਹੁਣ ਵੀ ਕਟੌਤੀ ਹੁਣ ਵੀ ਕਟੌਤੀ ਹੋਣ ਦੀ ਉਮੀਦ ਹੈ। ਉਦਯੋਗ ਸੰਗਠਨ ਭਾਰਤੀ ਸੈਲੂਲਲਰ ਸੰਚਾਲਨ ਸੰਗਠਨ (ਸੀ. ਓ. ਏ. ਆਈ.) ਨੇ ਇਹ ਗੱਲ ਆਖੀ ਹੈ।
ਹਾਲਾਂਕਿ, ਡਿਜੀਟਲ ਸੰਚਾਰ ਕਮਿਸ਼ਨ (ਡੀ. ਸੀ. ਸੀ.) ਵਿਕਰੀ ਲਈ ਪੇਸ਼ ਕੀਤੇ ਜਾਣ ਵਾਲੇ ਸਪੈਕਟ੍ਰਮ ਲਈ ਕੁੱਲ 5.22 ਲੱਖ ਕਰੋੜ ਰੁਪਏ ਦੀ ਘੱਟੋ-ਘੱਟ ਕੀਮਤ ਨਿਰਧਾਰਤ ਕਰ ਚੁੱਕਾ ਹੈ।
ਸੀ. ਓ. ਏ. ਆਈ. ਦੇ ਜਨਰਲ ਡਾਇਰੈਕਟਰ ਐੱਸ. ਪੀ. ਕੋਚਰ ਨੇ ਕਿਹਾ ਕਿ ਉਦਯੋਗ ਸੰਗਠਨ ਸਰਕਾਰ ਵੱਲੋਂ ਰਾਸ਼ਟਰੀ ਡਿਜੀਟਲ ਸੰਚਾਰ ਨੀਤੀ (ਐੱਨ. ਡੀ. ਸੀ. ਪੀ.)-2018 'ਚ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਨਿਰੰਤਰ ਆਧਾਰ 'ਤੇ ਜਾਣਕਾਰੀ ਹਾਸਲ ਕਰ ਰਿਹਾ ਹੈ।
ਸੀ. ਓ. ਏ. ਆਈ. ਦੇ ਮੈਂਬਰਾਂ 'ਚ ਰਿਲਾਇੰਸ ਜਿਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਵਰਗੀਆਂ ਵੱਡੀ ਕੰਪਨੀਆਂ ਸ਼ਾਮਲ ਹਨ। ਦੂਰਸੰਚਾਰ ਸੰਚਾਲਕ ਸਰਕਾਰ ਤੋਂ ਇਸ ਨੀਤੀ ਤਹਿਤ ਦੋ ਸਾਲ ਪਹਿਲਾਂ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਕ, ਫੀਸਾਂ 'ਚ ਕਟੌਤੀ ਅਤੇ ਸਪੈਕਟ੍ਰਮ ਦੇ ਮੁੱਲ ਨੂੰ ਤਰਕਸੰਗਤ ਬਣਾਉਣ ਦੀ ਮੰਗ ਕਰ ਰਹੇ ਹਨ। ਡੀ. ਸੀ. ਸੀ. ਵੱਲੋਂ ਮਈ 'ਚ ਸਪੈਕਟ੍ਰਮ ਨਿਲਾਮੀ ਦੀ ਯੋਜਨਾ ਮਨਜ਼ੂਰੀ ਦਿੱਤੀ ਗਈ ਸੀ, ਜਿਸ 'ਤੇ ਫਿਲਹਾਲ ਕੇਂਦਰੀ ਮੰਡਲ ਦੀ ਮਨਜ਼ੂਰੀ ਲਈ ਜਾਣੀ ਬਾਕੀ ਹੈ। ਦੂਰਸੰਚਾਰ ਵਿਭਾਗ ਹੁਣ ਤੱਕ ਅਗਲੇ ਦੌਰ ਦੀ ਨਿਲਾਮੀ ਲਈ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਸਕਿਆ ਹੈ।